Indian women team

Indian women team: ਵਨਡੇ ਵਿਸ਼ਵ ਕੱਪ ਤੋਂ ਤਿਕੋਣੀ ਸੀਰੀਜ਼ ਖੇਡੇਗੀ ਭਾਰਤੀ ਮਹਿਲਾ ਟੀਮ

ਚੰਡੀਗੜ੍ਹ, 07 ਫਰਵਰੀ 2025: ਆਈ.ਸੀ.ਸੀ ਵਨਡੇ ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਮਹਿਲਾ ਟੀਮ (Indian women team) ਅਪ੍ਰੈਲ-ਮਈ ‘ਚ ਸ਼੍ਰੀਲੰਕਾ ਵਿੱਚ ਵਨਡੇ ਤਿਕੋਣੀ ਸੀਰੀਜ਼ ਖੇਡੇਗੀ | ਸ਼੍ਰੀਲੰਕਾ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਇਹ ਐਲਾਨ ਕਰ ਦਿੱਤਾ ਹੈ। ਸ਼੍ਰੀਲੰਕਾ ਅਤੇ ਭਾਰਤੀ ਟੀਮ ਤੋਂ ਇਲਾਵਾ, ਤੀਜੀ ਟੀਮ ਦੱਖਣੀ ਅਫਰੀਕਾ ਦੀ ਹੋਵੇਗੀ। ਵਨਡੇ ਵਿਸ਼ਵ ਕੱਪ 2025 ਅਕਤੂਬਰ ‘ਚ ਭਾਰਤ ‘ਚ ਹੋਣਾ ਹੈ।

ਹਰੇਕ ਟੀਮ ਦੂਜੀਆਂ ਟੀਮਾਂ ਨਾਲ ਦੋ ਵਾਰ ਖੇਡੇਗੀ ਯਾਨੀ ਇੱਕ ਟੀਮ ਚਾਰ ਮੈਚ ਖੇਡੇਗੀ। ਪਹਿਲੇ ਦੋ ਸਥਾਨਾਂ ‘ਤੇ ਰਹਿਣ ਵਾਲੀਆਂ ਟੀਮਾਂ ਫਾਈਨਲ ਖੇਡਣਗੀਆਂ। ਇਹ ਸੀਰੀਜ਼ ਮੇਜ਼ਬਾਨ ਸ਼੍ਰੀਲੰਕਾ ਅਤੇ ਭਾਰਤ ਵਿਚਾਲੇ ਮੈਚ ਨਾਲ ਸ਼ੁਰੂ ਹੋਵੇਗੀ। ਇਹ ਸਾਰੇ ਮੈਚ ਦਿਨ ਦੇ ਸਮੇਂ ਖੇਡੇ ਜਾਣਗੇ, ਜੋ ਕਿ 27 ਅਪ੍ਰੈਲ ਤੋਂ 11 ਮਈ ਤੱਕ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਖੇਡੇ ਜਾਣਗੇ।

ਜਿਕਰਯੋਗ ਹੈ ਕਿ ਸ਼੍ਰੀਲੰਕਾ ਮੌਜੂਦਾ ਏਸ਼ੀਆ ਕੱਪ ਚੈਂਪੀਅਨ ਹੈ। ਫਾਈਨਲ ‘ਚ ਭਾਰਤ (Indian women team) ਹਾਰ ਗਿਆ। ਦੱਖਣੀ ਅਫਰੀਕਾ ਪਿਛਲੇ ਇੱਕ ਰੋਜ਼ਾ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਿਆ ਸੀ, ਜਿਸਨੇ ਲੀਗ ਪੜਾਵਾਂ ‘ਚ ਭਾਰਤ ਨੂੰ ਹਰਾਇਆ ਸੀ। ਹਾਲਾਂਕਿ, ਭਾਰਤ ਆਈਸੀਸੀ ਵਨਡੇ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਹੈ। ਜਦੋਂ ਕਿ ਦੱਖਣੀ ਅਫਰੀਕਾ ਚੌਥੇ ਸਥਾਨ ‘ਤੇ ਹੈ ਅਤੇ ਸ਼੍ਰੀਲੰਕਾ ਸੱਤਵੇਂ ਸਥਾਨ ‘ਤੇ ਹੈ।

ਸ਼੍ਰੀਲੰਕਾ ਇਸ ਸਮੇਂ ਨਿਊਜ਼ੀਲੈਂਡ ਦੇ ਚਿੱਟੇ ਗੇਂਦ ਦੇ ਦੌਰੇ ‘ਤੇ ਹੈ, ਜਦੋਂ ਕਿ ਭਾਰਤ ਦੇ ਜ਼ਿਆਦਾਤਰ ਖਿਡਾਰੀ ਘਰੇਲੂ ਪੱਧਰ ‘ਤੇ WPL ‘ਚ ਹਿੱਸਾ ਲੈ ਰਹੇ ਹਨ। ਕੁਝ ਦੱਖਣੀ ਅਫ਼ਰੀਕੀ ਖਿਡਾਰੀ ਵੀ WPL ‘ਚ ਹਨ। ਇਸ ਤਿਕੋਣੀ ਲੜੀ ਦੇ ਐਲਾਨ ਤੋਂ ਪਹਿਲਾਂ, ਦੱਖਣੀ ਅਫਰੀਕਾ ਦਾ ਅਗਲਾ ਅੰਤਰਰਾਸ਼ਟਰੀ ਦੌਰਾ ਜੂਨ ‘ਚ ਵੈਸਟਇੰਡੀਜ਼ ਦਾ ਸੀ।

Read More: Champions Trophy Final: ਭਾਰਤ ਤੇ ਨਿਊਜ਼ੀਲੈਂਡ ਵਿਚਾਲੇ 25 ਸਾਲ ਬਾਅਦ ਹੋਵੇਗਾ ਖ਼ਿਤਾਬੀ ਮੁਕਾਬਲਾ

Scroll to Top