ਚੰਡੀਗੜ੍ਹ, 27 ਅਗਸਤ 2024: Meta ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ Threads ਲਈ ਇੱਕ ਨਵੇਂ ਫ਼ੀਚਰ ਦਾ ਐਲਾਨ ਕੀਤਾ ਹੈ। ਮੇਟਾ ਨੇ ਕਿਹਾ ਹੈ ਕਿ ਥ੍ਰੈਡਸ ‘ਚ ਇਕ ਫੀਚਰ ਆ ਰਿਹਾ ਹੈ ਜਿਸ ਤੋਂ ਬਾਅਦ ਯੂਜ਼ਰਸ ਅਸਥਾਈ ਪੋਸਟ ਕਰ ਸਕਣਗੇ ਜੋ 24 ਘੰਟਿਆਂ ਬਾਅਦ ਆਪਣੇ ਆਪ ਗਾਇਬ ਹੋ ਜਾਣਗੇ।
ਰਿਪੋਰਟ ‘ਚ ਕਿਹਾ ਜਾ ਰਿਹਾ ਹੈ ਕਿ ਥ੍ਰੈਡਸ ਦੇ ਨਵੇਂ ਅਪਡੇਟ ਤੋਂ ਬਾਅਦ ਪੋਸਟ ਕੀਤੇ ਗਏ ਅਸਥਾਈ ਪੋਸਟਾਂ ‘ਤੇ ਕੀਤੀਆਂ ਟਿੱਪਣੀਆਂ ਵੀ 24 ਘੰਟਿਆਂ ਦੇ ਅੰਦਰ ਪੋਸਟ ਦੇ ਨਾਲ ਗਾਇਬ ਹੋ ਜਾਣਗੀਆਂ। ਥ੍ਰੈਡ ਦ ਇਸ ਨਵੇਂ ਫ਼ੀਚਰ ਨੂੰ ਕੁਝ ਬੀਟਾ ਉਪਭੋਗਤਾਵਾਂ ਦੇ ਨਾਲ ਟੈਸਟ ਕੀਤਾ ਜਾ ਰਿਹਾ ਹੈ। ਨਵੇਂ ਫੀਚਰ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਡਿਵੈਲਪਰ ਅਤੇ ਟਿਪਸਟਰ ਅਲੇਸੈਂਡਰੋ ਪਲੂਜ਼ੀ (Alessandro Paluzzi) ਨੇ ਦਿੱਤੀ ਹੈ।
ਮੇਟਾ ਮੁਤਾਬਕ ਥ੍ਰੈਡ (Threads) ‘ਤੇ ਸਭ ਤੋਂ ਜ਼ਿਆਦਾ ਐਕਟਿਵ ਯੂਜ਼ਰਸ ਭਾਰਤੀ ਹਨ। ਹਾਲ ਹੀ ‘ਚ ਥ੍ਰੈਡਸ ਦੇ ਯੂਜ਼ਰਸ ਦੀ ਗਿਣਤੀ 175 ਮਿਲੀਅਨ ਯਾਨੀ 17.5 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ। 175 ਮਿਲੀਅਨ ਸਿਰਫ ਉਪਭੋਗਤਾਵਾਂ ਦੀ ਗਿਣਤੀ ਨਹੀਂ ਹੈ, ਬਲਕਿ ਐਕਟਿਵ ਯੂਜ਼ਰਸ ਦੀ ਗਿਣਤੀ ਹੈ. 50 ਮਿਲੀਅਨ ਤੋਂ ਵੱਧ ਵਿਸ਼ਿਆਂ ਲਈ ਟੈਗਸ ਥ੍ਰੈਡਸ ‘ਤੇ ਲਾਈਵ ਹਨ।