Uday Saharan

ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਅੰਡਰ-19 ਕ੍ਰਿਕਟ ਟੀਮ ਦਾ ਐਲਾਨ, ਪੰਜਾਬ ਦੇ ਉਦੈ ਸਹਾਰਨ ਕਰਨਗੇ ਕਪਤਾਨੀ

ਚੰਡੀਗੜ੍ਹ 25 ਨਵੰਬਰ 2023: ਜੂਨੀਅਰ ਏਸ਼ੀਆ ਕੱਪ ਲਈ ਭਾਰਤੀ ਅੰਡਰ-19 ਕ੍ਰਿਕਟ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਉਦੈ ਸਹਾਰਨ (Uday Saharan) ਨੂੰ ਜੂਨੀਅਰ ਚੋਣ ਕਮੇਟੀ ਨੇ ਕਪਤਾਨ ਚੁਣਿਆ ਹੈ। ਇਹ ਟੂਰਨਾਮੈਂਟ 8 ਦਸੰਬਰ ਤੋਂ ਯੂਏਈ ਵਿੱਚ ਖੇਡਿਆ ਜਾਵੇਗਾ।

ਚੁਣੇ ਗਏ 15 ਖਿਡਾਰੀਆਂ ਤੋਂ ਇਲਾਵਾ 3 ਸਟੈਂਡਬਾਏ ਖਿਡਾਰੀਆਂ ਨੂੰ ਵੀ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਇੰਨਾ ਹੀ ਨਹੀਂ 4 ਵਾਧੂ ਰਿਜ਼ਰਵ ਖਿਡਾਰੀ ਵੀ ਹਨ। ਰਿਜ਼ਰਵ ਖਿਡਾਰੀ ਟੀਮ ਨਾਲ ਯੂਏਈ ਨਹੀਂ ਜਾਣਗੇ। ਏਸ਼ੀਆ ਕੱਪ ‘ਚ 8 ਟੀਮਾਂ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ 50 ਓਵਰਾਂ ਦੇ ਫਾਰਮੈਟ ਵਿੱਚ ਹੋਵੇਗਾ।

ਪੰਜਾਬ ਦੇ ਉਦੈ ਸਹਾਰਨ (Uday Saharan) ਨੂੰ ਟੀਮ ਦੀ ਕਪਤਾਨੀ ਸੌਂਪੀ ਗਈ ਹੈ। ਜਦਕਿ ਮੱਧ ਪ੍ਰਦੇਸ਼ ਦੀ ਸੌਮਿਆ ਕੁਮਾਰ ਪਾਂਡੇ ਟੀਮ ਦੀ ਉਪ ਕਪਤਾਨ ਹੋਣਗੇ । ਚੋਣ ਕਮੇਟੀ ਨੇ ਦੇਸ਼ ਭਰ ਵਿੱਚੋਂ ਪ੍ਰਤਿਭਾ ਦੀ ਚੋਣ ਕੀਤੀ ਹੈ। ਭਾਰਤ ਪਹਿਲਾਂ ਅਫਗਾਨਿਸਤਾਨ ਨਾਲ ਭਿੜੇਗਾ ਅਤੇ ਫਾਈਨਲ 17 ਦਸੰਬਰ ਨੂੰ ਖੇਡਿਆ ਜਾਵੇਗਾ। ਭਾਰਤ ਦਾ ਸਾਹਮਣਾ 10 ਦਸੰਬਰ ਨੂੰ ਪਾਕਿਸਤਾਨ ਅਤੇ ਫਿਰ 12 ਦਸੰਬਰ ਨੂੰ ਨੇਪਾਲ ਨਾਲ ਹੋਵੇਗਾ।

ਏਸ਼ੀਆ ਕੱਪ ਲਈ ਭਾਰਤ ਦੀ ਅੰਡਰ-19 ਟੀਮ :

ਅਰਸ਼ੀਨ ਕੁਲਕਰਨੀ (ਮਹਾਰਾਸ਼ਟਰ), ਆਦਰਸ਼ ਸਿੰਘ (ਉੱਤਰ ਪ੍ਰਦੇਸ਼), ਰੁਦਰ ਮਯੂਰ ਪਟੇਲ (ਗੁਜਰਾਤ), ਸਚਿਨ ਦਾਸ (ਮਹਾਰਾਸ਼ਟਰ), ਪ੍ਰਿਯਾਂਸ਼ੂ ਮੋਲੀਆ (ਬੜੌਦਾ), ਮੁਸ਼ੀਰ ਖਾਨ (ਮੁੰਬਈ), ਉਦੈ ਸਹਾਰਨ (ਕਪਤਾਨ) (ਪੰਜਾਬ) , ਅਰਾਵੇਲੀ ਅਵਨੀਸ਼ ਰਾਓ (ਹੈਦਰਾਬਾਦ), ਸੌਮਿਆ ਕੁਮਾਰ ਪਾਂਡੇ (ਵੀਸੀ) (ਮੱਧ ਪ੍ਰਦੇਸ਼), ਮੁਰੂਗਨ ਅਭਿਸ਼ੇਕ (ਹੈਦਰਾਬਾਦ) ਇਨੇਸ਼ ਮਹਾਜਨ (ਵਿਕਟਕੀਪਰ) (ਹਿਮਾਚਲ ਪ੍ਰਦੇਸ਼), ਧਨੁਸ਼ ਗੌੜਾ (ਕਰਨਾਟਕ), ਆਰਾਧਿਆ ਸ਼ੁਕਲਾ (ਪੰਜਾਬ), ਰਾਜ ਲਿੰਬਾਨੀ (ਬੜੌਦਾ) ) ਅਤੇ ਨਮਨ ਤਿਵਾੜੀ (ਉੱਤਰ ਪ੍ਰਦੇਸ਼)

ਸਟੈਂਡਬਾਏ ਖਿਡਾਰੀ: ਪ੍ਰੇਮ ਦੇਵਕਰ (ਮੁੰਬਈ), ਅੰਸ਼ ਗੋਸਾਈਂ (ਸੌਰਾਸ਼ਟਰ) ਅਤੇ ਮੁਹੰਮਦ ਅਮਾਨ (ਉੱਤਰ ਪ੍ਰਦੇਸ਼)

ਰਿਜ਼ਰਵ ਖਿਡਾਰੀ: ਦਿਗਵਿਜੇ ਪਾਟਿਲ, ਜਯੰਤ ਗੋਇਤ, ਪੀ ਵਿਗਨੇਸ਼ ਅਤੇ ਕਿਰਨ ਚੋਰਮਾਲੇ।

 

Scroll to Top