ਸਪੋਰਟਸ, 01 ਨਵੰਬਰ, 2025: Rohan Bopanna retires: ਭਾਰਤ ਦੇ ਮਹਾਨ ਟੈਨਿਸ ਸਟਾਰ ਰੋਹਨ ਬੋਪੰਨਾ ਨੇ ਪ੍ਰੋਫੈਸ਼ਨਲ ਟੈਨਿਸ ਤੋਂ ਸੰਨਿਆਸ ਲੈ ਲਿਆ ਹੈ। 45 ਸਾਲਾ ਸੱਜੇ ਹੱਥ ਦੇ ਟੈਨਿਸ ਸਟਾਰ ਬੋਪੰਨਾ ਨੇ ਪਿਛਲੇ ਸਾਲ ਆਸਟ੍ਰੇਲੀਅਨ ਓਪਨ ਡਬਲਜ਼ ਖਿਤਾਬ ਜਿੱਤਿਆ ਸੀ। ਬੋਪੰਨਾ ਨੇ ਆਪਣੇ 20 ਸਾਲਾਂ ਦੇ ਪੇਸ਼ੇਵਰ ਕਰੀਅਰ ‘ਚ ਦੋ ਗ੍ਰੈਂਡ ਸਲੈਮ ਖਿਤਾਬ ਜਿੱਤੇ ਹਨ। ਬੋਪੰਨਾ ਦਾ ਆਖਰੀ ਮੈਚ ਪੈਰਿਸ ਮਾਸਟਰਜ਼ 1000 ‘ਚ ਸੀ, ਜਿੱਥੇ ਬੋਪੰਨਾ ਨੇ ਅਲੈਗਜ਼ੈਂਡਰ ਬੁਬਲਿਕ ਨਾਲ ਸਾਂਝੇਦਾਰੀ ਕੀਤੀ ਸੀ। ਬੋਪੰਨਾ ਨੇ 2003 ‘ਚ ਪੇਸ਼ੇਵਰ ਟੈਨਿਸ ਖੇਡਣਾ ਸ਼ੁਰੂ ਕੀਤਾ ਸੀ।
ਇਸ ਸਾਲ ਦੇ ਸ਼ੁਰੂ ‘ਚ 43 ਸਾਲ ਅਤੇ ਨੌਂ ਮਹੀਨਿਆਂ ਦੀ ਉਮਰ ‘ਚ ਬੋਪੰਨਾ ਟੈਨਿਸ ਦੇ ਓਪਨ ਯੁੱਗ ‘ਚ ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲਾ ਸਭ ਤੋਂ ਵੱਧ ਉਮਰ ਦਾ ਵਿਅਕਤੀ ਬਣ ਗਿਆ ਸੀ ਜਦੋਂ ਉਸਨੇ ਆਪਣੇ ਸਾਥੀ ਮੈਥਿਊ ਐਬਡਨ ਨਾਲ ਆਸਟ੍ਰੇਲੀਅਨ ਓਪਨ ਜਿੱਤਿਆ ਸੀ।
2024 ਆਸਟ੍ਰੇਲੀਅਨ ਓਪਨ ਦੀ ਜਿੱਤ ਬੋਪੰਨਾ ਦਾ ਦੂਜਾ ਗ੍ਰੈਂਡ ਸਲੈਮ ਖਿਤਾਬ ਸੀ। ਉਨ੍ਹਾਂ ਨੇ 2017 ‘ਚ ਫ੍ਰੈਂਚ ਓਪਨ ‘ਚ ਮਿਕਸਡ ਡਬਲਜ਼ ਖਿਤਾਬ ਜਿੱਤਿਆ ਸੀ। ਬੋਪੰਨਾ ਅਤੇ ਏਬਡਨ ਪਿਛਲੇ ਮਹੀਨੇ ਫ੍ਰੈਂਚ ਓਪਨ ਦੇ ਸੈਮੀਫਾਈਨਲ ‘ਚ ਵੀ ਪਹੁੰਚੇ ਸਨ।
ਬੋਪੰਨਾ 29 ਜਨਵਰੀ 2024 ਨੂੰ 43 ਸਾਲ ਦੀ ਉਮਰ ‘ਚ ਐਸੋਸੀਏਸ਼ਨ ਆਫ ਟੈਨਿਸ ਪ੍ਰੋਫੈਸ਼ਨਲਜ਼ (ਏਟੀਪੀ) ਰੈਂਕਿੰਗ ‘ਚ ਵਿਸ਼ਵ ਨੰਬਰ 1 ਪੁਰਸ਼ ਡਬਲਜ਼ ਖਿਡਾਰੀ ਬਣਿਆ। ਬੋਪੰਨਾ 43 ਸਾਲ ਦੀ ਉਮਰ ‘ਚ ਵਿਸ਼ਵ ਨੰਬਰ 1 ਪੁਰਸ਼ ਡਬਲਜ਼ ਖਿਡਾਰੀ ਬਣਨ ਵਾਲਾ ਸਭ ਤੋਂ ਵੱਡੀ ਉਮਰ ਦਾ ਖਿਡਾਰੀ ਹੈ। ਉਸਦੀ ਮੌਜੂਦਾ ਏਟੀਪੀ ਰੈਂਕਿੰਗ ਨੰਬਰ 4 ਹੈ।
Read More: PM ਨਰਿੰਦਰ ਮੋਦੀ ਨੇ ਰੋਹਨ ਬੋਪੰਨਾ ਨੂੰ ਆਸਟ੍ਰੇਲੀਅਨ ਓਪਨ ਜਿੱਤ ਲਈ ਦਿੱਤੀ ਵਧਾਈ




