ਚੰਡੀਗੜ੍ਹ, 14 ਅਕਤੂਬਰ 2024: Women’s T20 World Cup Live: ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ ਮੈਚ ‘ਚ ਐਤਵਾਰ ਨੂੰ ਆਸਟ੍ਰੇਲੀਆ ਨੇ ਭਾਰਤ (Indian team) ਨੂੰ 9 ਦੌੜਾਂ ਨਾਲ ਹਰਾ ਦਿੱਤਾ ਸੀ । ਇਸ ਹਾਰ ਨਾਲ ਭਾਰਤ ਦਾ ਟੂਰਨਾਮੈਂਟ ਤੋਂ ਬਾਹਰ ਹੋਣਾ ਲਗਭਗ ਤੈਅ ਹੈ। ਭਾਰਤੀ ਟੀਮ ਨੂੰ ਸੈਮੀਫਾਈਨਲ ਦੀ ਦੌੜ ‘ਚ ਪਹੁੰਚਣ ਲਈ ਆਸਟ੍ਰੇਲੀਆ ਨੂੰ ਕਿਸੇ ਵੀ ਕੀਮਤ ‘ਤੇ ਹਰਾਉਣਾ ਸੀ। ਪਰ ਭਾਰਤੀ ਟੀਮ ਆਖਰੀ ਓਵਰ ‘ਚ ਖੁੰਝ ਗਈ। ਆਸਟ੍ਰੇਲੀਆਈ ਟੀਮ ਨੇ ਭਾਰਤੀ ਟੀਮ ਨੂੰ 152 ਦੌੜਾਂ ਦਾ ਟੀਚਾ ਦਿੱਤਾ ਸੀ।
ਮਹਿਲਾ ਟੀ-20 ਵਿਸ਼ਵ ਕੱਪ ਦੇ ਟੂਰਨਾਮੈਂਟ ‘ਚ ਇਹ ਭਾਰਤ (Indian team) ਦੀ ਇਹ ਦੂਜੀ ਹਾਰ ਹੈ ਅਤੇ ਭਾਰਤ ਦਾ ਗਰੁੱਪ ਪੜਾਅ ਪ੍ਰੋਗਰਾਮ ਖਤਮ ਹੋ ਗਿਆ ਹੈ। ਭਾਰਤ ਨੇ ਇੱਥੇ 4 ਮੈਚ ਖੇਡੇ ਅਤੇ ਦੋ ‘ਚ ਹਾਰ ਅਤੇ ਦੋ ‘ਚ ਜਿੱਤ ਦਰਜ ਕੀਤੀ। ਆਖਰੀ 4 ‘ਚ ਪਹੁੰਚਣ ਲਈ ਭਾਰਤ ਨੂੰ ਕਿਸੇ ਵੀ ਕੀਮਤ ‘ਤੇ ਆਸਟ੍ਰੇਲੀਆ ਨੂੰ ਹਰਾਉਣਾ ਸੀ।
ਹੁਣ ਭਾਰਤੀ ਟੀਮ ਦੀ ਉਮੀਦ ਪਾਕਿਸਤਾਨ ਟੀਮ ‘ਤੇ ਹਨ, ਜੇਕਰ ਪਾਕਿਸਤਾਨ ਟੀਮ ਅੱਜ ਨਿਊਜ਼ੀਲੈਂਡ ਨੂੰ ਹਰਾ ਦਿੰਦੀ ਹੈ, ਤਾਂ ਇਹ ਭਾਰਤ ਲਈ ਵੀ ਜੈਕਪਾਟ ਸਾਬਿਤ ਹੋਵੇਗਾ। ਅਜਿਹੇ ‘ਚ ਅੱਜ ਹਰ ਭਾਰਤੀ ਨੂੰ ਪਾਕਿਸਤਾਨ ਟੀਮ ‘ਤੇ ਜਿੱਤ ਦੀ ਉਮੀਦ ਹੋਵੇਗੀ।
ਜੇਕਰ ਉਹ ਅੱਜ ਆਪਣੇ ਆਖਰੀ ਗਰੁੱਪ ਮੈਚ ‘ਚ ਨਿਊਜ਼ੀਲੈਂਡ ਨੂੰ ਹਰਾ ਦਿੰਦਾ ਹੈ ਤਾਂ ਭਾਰਤ ਦੀ ਮੱਦਦ ਕਰ ਸਕਦਾ ਹੈ। ਹਾਲਾਂਕਿ ਜੇਕਰ ਪਾਕਿਸਤਾਨ ਹੋਰ ਕਮਾਲ ਕਰਦਾ ਹੈ ਤਾਂ ਪਾਕਿਸਤਾਨ ਆਖਰੀ 4 ‘ਚ ਵੀ ਪਹੁੰਚ ਸਕਦੀ ਹੈ।
ਜੇਕਰ ਪਾਕਿਸਤਾਨ ਦੀ ਟੀਮ ਇੱਥੇ ਨਿਊਜ਼ੀਲੈਂਡ ਨੂੰ ਘੱਟੋ-ਘੱਟ 54 ਦੌੜਾਂ ਨਾਲ ਹਰਾਉਂਦੀ ਹੈ ਜਾਂ ਟੀਚੇ ਦਾ ਪਿੱਛਾ ਕਰਦੇ ਹੋਏ 56 ਗੇਂਦਾਂ ਜਾਂ ਇਸ ਤੋਂ ਵੱਧ ਗੇਂਦਾਂ ਬਾਕੀ ਰਹਿ ਕੇ ਜਿੱਤ ਜਾਂਦੀ ਹੈ, ਤਾਂ ਬਿਹਤਰ ਨੈੱਟ ਰਨ ਰੇਟ ਦੇ ਆਧਾਰ ‘ਤੇ ਪਾਕਿਸਤਾਨੀ ਟੀਮ ਖੁਦ ਕੁਆਲੀਫਾਈ ਕਰ ਲਵੇਗੀ | ਦੂਜੇ ਪਾਸੇ ਜੇਕਰ ਇਹ ਨਿਊਜ਼ੀਲੈਂਡ ਨੂੰ ਹਰਾਉਂਦੀ ਹੈ ਤਾਂ ਭਾਰਤ ਦੀ ਨੈੱਟ ਰਨ ਰੇਟ ਬਿਹਤਰ ਹੋਵੇਗੀ ਅਤੇ ਉਹ ਆਖਰੀ 4 ‘ਚ ਪਹੁੰਚਣ ਦੇ ਯੋਗ ਹੋਵੇਗੀ ।