ਮਹਿਲਾ ਵਿਸ਼ਵ ਕੱਪ

ਮਹਿਲਾ ਵਿਸ਼ਵ ਕੱਪ ਜਿੱਤ ਕੇ ICC ਟਰਾਫੀ ਦੇ ਸੋਕੇ ਨੂੰ ਖ਼ਤਮ ਕਰਨਾ ਚਾਹੇਗੀ ਭਾਰਤੀ ਟੀਮ: ਹਰਮਨਪ੍ਰੀਤ ਕੌਰ

ਸਪੋਰਟਸ, 11 ਅਗਸਤ 2025: Women’s World Cup 2025: ਭਾਰਤੀ ਮਹਿਲਾ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਅਗਲੇ ਮਹੀਨੇ ਸ਼ੁਰੂ ਹੋਣ ਵਾਲੇ ਮਹਿਲਾ ਵਿਸ਼ਵ ਕੱਪ ‘ਚ ਆਈਸੀਸੀ ਟਰਾਫੀ ਦੇ ਸੋਕੇ ਨੂੰ ਖਤਮ ਕਰਨਾ ਚਾਹੁੰਦੀ ਹੈ ਅਤੇ ਪੂਰਾ ਭਾਰਤ ਸਾਡੇ ਵਿਸ਼ਵ ਕੱਪ ਜਿੱਤਣ ਦੀ ਉਡੀਕ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਆਸਟ੍ਰੇਲੀਆ ਵਿਰੁੱਧ ਸੀਰੀਜ਼ ਸਾਨੂੰ ਸਾਡੀਆਂ ਤਿਆਰੀਆਂ ਅਤੇ ਅਸੀਂ ਕਿੱਥੇ ਖੜ੍ਹੇ ਹਾਂ ਦਾ ਅੰਦਾਜ਼ਾ ਦੇਵੇਗੀ।

ਹਰਮਨਪ੍ਰੀਤ ਨੇ ਇਹ ਗੱਲਾਂ ਸੋਮਵਾਰ ਨੂੰ 30 ਸਤੰਬਰ ਤੋਂ ਭਾਰਤ ‘ਚ ਹੋਣ ਵਾਲੇ ਮਹਿਲਾ ਵਨਡੇ ਵਿਸ਼ਵ ਕੱਪ ਦੇ ਟਰਾਫੀ ਲਾਂਚ ਸਮਾਗਮ ‘ਚ ਕਹੀਆਂ। ਇਸ ਮੌਕੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ, ਆਈਸੀਸੀ ਚੇਅਰਮੈਨ ਜੈ ਸ਼ਾਹ ਅਤੇ ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਵੀ ਮੌਜੂਦ ਸਨ।

ਜਿਕਰਯੋਗ ਹੈ ਕਿ ਭਾਰਤੀ ਮਹਿਲਾ ਟੀਮ ਕਦੇ ਵੀ ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ। ਟੀਮ ਨੇ 2017 ‘ਚ ਫਾਈਨਲ ਤੱਕ ਦਾ ਸਫ਼ਰ ਤੈਅ ਕੀਤਾ ਸੀ, ਪਰ ਟੀਮ ਇੰਗਲੈਂਡ ਤੋਂ ਹਾਰਨ ਤੋਂ ਬਾਅਦ ਉਪ ਜੇਤੂ ਰਹੀ ਸੀ। ਆਸਟ੍ਰੇਲੀਆਈ ਟੀਮ ਮਹਿਲਾ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਭਾਰਤ ਦਾ ਦੌਰਾ ਕਰੇਗੀ। 14 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਇਸ ਦੌਰੇ ‘ਚ 3 ਵਨਡੇ ਮੈਚ ਖੇਡੇ ਜਾਣਗੇ।

ਮਹਿਲਾ ਵਿਸ਼ਵ ਕੱਪ ‘ਚ ਭਾਰਤ ਦਾ ਪਹਿਲਾ ਮੈਚ 30 ਸਤੰਬਰ ਨੂੰ ਬੰਗਲੁਰੂ ‘ਚ ਸ਼੍ਰੀਲੰਕਾ ਵਿਰੁੱਧ ਖੇਡਿਆ ਜਾਣਾ ਹੈ, ਪਰ ਇਹ ਮੈਚ ਬਦਲਿਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (KSCA) ਨੂੰ ਅਜੇ ਤੱਕ ਕਰਨਾਟਕ ਸਰਕਾਰ ਤੋਂ ਇਸ ਮੈਚ ਦੇ ਆਯੋਜਨ ਲਈ ਮਨਜ਼ੂਰੀ ਨਹੀਂ ਮਿਲੀ ਹੈ।

Read More: Women ODI WC 2025 Schedule: ਮਹਿਲਾ ਵਿਸ਼ਵ ਕੱਪ 2025 ਦਾ ਪੂਰਾ ਸ਼ਡਿਊਲ

Scroll to Top