July 2, 2024 7:52 pm
T20 World Cup 2024

ਟੀ-20 ਵਿਸ਼ਵ ਕੱਪ 2024 ਤੋਂ ਪਹਿਲਾਂ ਸਿਰਫ ਇਕ ਅਭਿਆਸ ਮੈਚ ਖੇਡੇਗੀ ਭਾਰਤੀ ਟੀਮ

ਚੰਡੀਗੜ੍ਹ, 16 ਮਈ 2024: ਭਾਰਤੀ ਕ੍ਰਿਕਟ ਟੀਮ (Indian team) ਅਗਲੇ ਮਹੀਨੇ ਅਮਰੀਕਾ ਅਤੇ ਵੈਸਟਇੰਡੀਜ਼ ‘ਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 (T20 World Cup 2024) ਤੋਂ ਪਹਿਲਾਂ ਸਿਰਫ ਇਕ ਅਭਿਆਸ ਮੈਚ ਖੇਡੇਗੀ। ਕ੍ਰਿਕਬਜ਼ ਦੀ ਰਿਪੋਰਟ ਦੇ ਅਨੁਸਾਰ, ਬੀਸੀਸੀਆਈ ਭਾਰਤ ਦਾ ਅਭਿਆਸ ਮੈਚ ਨਿਊਯਾਰਕ ਵਿੱਚ ਕਰਵਾਉਣਾ ਚਾਹੁੰਦਾ ਹੈ ਕਿਉਂਕਿ ਟੀਮ ਆਪਣੇ ਚਾਰ ਗਰੁੱਪ-ਪੜਾਅ ਦੇ ਤਿੰਨ ਮੈਚ ਨਿਊਯਾਰਕ ਦੇ ਸਟੇਡੀਅਮਾਂ ਵਿੱਚ ਖੇਡੇਗੀ।

ਆਈਸੀਸੀ ਨੇ ਅਭਿਆਸ ਮੈਚਾਂ ਦਾ ਸ਼ਡਿਊਲ ਅਜੇ ਜਾਰੀ ਨਹੀਂ ਕੀਤਾ ਹੈ ਪਰ ਇੰਗਲੈਂਡ ਅਤੇ ਪਾਕਿਸਤਾਨ ਦੇ ਵੀ ਦੋ ਅਭਿਆਸ ਮੈਚ ਖੇਡਣ ਦੀ ਸੰਭਾਵਨਾ ਨਹੀਂ ਹੈ। ਬਾਕੀ ਟੀਮਾਂ ਦੋ-ਦੋ ਅਭਿਆਸ ਮੈਚ ਖੇਡਣ ਲਈ ਤਿਆਰ ਹਨ।

ਭਾਰਤੀ ਕ੍ਰਿਕਟ ਟੀਮ (Indian team) ਵਿਸ਼ਵ ਕੱਪ (T20 World Cup 2024) ਲਈ ਦੋ ਬੈਚਾਂ ‘ਚ ਰਵਾਨਾ ਹੋਵੇਗੀ। ਟੀਮ ਦੀ ਰਵਾਨਗੀ ‘ਚ ਵੀ ਬਦਲਾਅ ਕੀਤਾ ਗਿਆ ਹੈ। ਭਾਰਤੀ ਕ੍ਰਿਕਟ ਟੀਮ ਦਾ ਪਹਿਲਾ ਜੱਥਾ 21 ਮਈ ਨੂੰ ਪਹਿਲੇ ਆਈਪੀਐਲ ਲੀਗ ਪੜਾਅ ਦੀ ਸਮਾਪਤੀ ਤੋਂ ਤੁਰੰਤ ਬਾਅਦ ਨਿਊਯਾਰਕ ਲਈ ਰਵਾਨਾ ਹੋਣਾ ਸੀ। ਪਰ, ਹੁਣ ਪਤਾ ਲੱਗਾ ਹੈ ਕਿ ਟੀਮ 25 ਅਤੇ 26 ਮਈ ਨੂੰ ਦੋ ਬੈਚਾਂ ਵਿੱਚ ਰਵਾਨਾ ਹੋਵੇਗੀ। 26 ਮਈ ਨੂੰ ਆਈਪੀਐਲ ਫਾਈਨਲ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਬਾਅਦ ਵਿੱਚ ਰਵਾਨਾ ਹੋਣਗੇ।

ਭਾਰਤੀ ਕ੍ਰਿਕਟ ਟੀਮ ਆਪਣਾ ਪਹਿਲਾ ਮੈਚ 5 ਜੂਨ ਨੂੰ ਆਇਰਲੈਂਡ ਖਿਲਾਫ ਖੇਡੇਗੀ। ਟੀਮ ਦਾ ਦੂਜਾ ਮੈਚ 9 ਜੂਨ ਨੂੰ ਪਾਕਿਸਤਾਨ ਨਾਲ, ਤੀਜਾ ਮੈਚ 12 ਜੂਨ ਨੂੰ ਅਮਰੀਕਾ ਨਾਲ ਅਤੇ ਚੌਥਾ ਮੈਚ 15 ਜੂਨ ਨੂੰ ਕੈਨੇਡਾ ਨਾਲ ਹੋਵੇਗਾ।