Indian team

BCCI: ਸ਼੍ਰੀਲੰਕਾ ‘ਚ ਨਵੇਂ ਮੁੱਖ ਕੋਚ ਨਾਲ ਖੇਡਦੀ ਨਜ਼ਰ ਆਵੇਗੀ ਭਾਰਤੀ ਟੀਮ, ਜੈ ਸ਼ਾਹ ਨੇ ਦਿੱਤੀ ਜਾਣਕਾਰੀ

ਚੰਡੀਗੜ੍ਹ, 01 ਜੁਲਾਈ 2024: ਭਾਰਤੀ ਟੀਮ (Indian team) ਵੱਲੋਂ ਟੀ20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤਣ ਨਾਲ ਭਾਰਤੀ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਦਾ ਕਾਰਜਕਾਲ ਵੀ ਇਸ ਮਹੀਨੇ ਖ਼ਤਮ ਹੋਣ ਜਾ ਰਿਹਾ ਹੈ | ਇਸਦੇ ਨਾਲ ਹੀ ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰਵਿੰਦਰ ਜਡੇਜਾ ਨੇ ਟੀ20 ਫਾਰਮੇਟ ਤੋਂ ਸੰਨਿਆਸ ਲੈ ਲਿਆ ਹੈ |

ਇਸਦੇ ਨਾਲ ਹੀ ਭਾਰਤੀ ਟੀਮ (Indian team) ਦੇ ਨਵੇਂ ਮੁੱਖ ਕੋਚ ਨੂੰ ਲੈ ਕੇ ਚਰਚਾ ਤੇਜ਼ ਹੋ ਗਈਆਂ ਹਨ | ਇਸ ਦੌਰਾਨ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਵੱਡਾ ਬਿਆਨ ਦਿੱਤਾ ਹੈ ਕਿ ਭਾਰਤੀ ਟੀਮ ਸ਼੍ਰੀਲੰਕਾ ਸੀਰੀਜ਼ ‘ਚ ਨਵੇਂ ਕੋਚ ਦੇ ਨਾਲ ਖੇਡਦੀ ਨਜ਼ਰ ਆਵੇਗੀ। ਉਨ੍ਹਾਂ ਕਿਹਾ ਭਾਰਤੀ ਟੀਮ ਦੇ ਨਵੇਂ ਮੁੱਖ ਕੋਚ ਦੀ ਨਿਯੁਕਤੀ ਛੇਤੀ ਹੀ ਕਰ ਦਿੱਤੀ ਜਾਵੇਗੀ | ‘ਹਾਲ ਚ ਹੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਦੋ ਦਿੱਗਜ ਖਿਡਾਰੀਆਂ ਦੀ ਇੰਟਰਵਿਊ ਲਈ ਸੀ | ਜਿਕਰਯੋਗ ਹੈ ਕਿ ਰਾਹੁਲ ਦ੍ਰਾਵਿੜ ਦਾ ਬਤੌਰ ਮੁੱਖ ਕੋਚ ਵਜੋਂ ਕਾਰਜਕਾਲ 31 ਜੁਲਾਈ ਤੱਕ ਹੈ | ਇਸਦੇ ਨਾਲ ਹੀ ਨਵੇਂ ਕੋਚ ਦਾ ਕਾਰਜਕਾਲ ਜੁਲਾਈ 2024 ਤੋਂ 31 ਦਸੰਬਰ 2027 ਤੱਕ ਹੋਵੇਗਾ।

Scroll to Top