ਚੰਡੀਗੜ੍ਹ, 05 ਸਤੰਬਰ 2023: ਵਿਸ਼ਵ ਕੱਪ 2023 ਲਈ ਭਾਰਤੀ ਕ੍ਰਿਕਟ ਟੀਮ (Indian Team) ਦਾ ਐਲਾਨ ਮੰਗਲਵਾਰ (5 ਸਤੰਬਰ) ਨੂੰ ਕੀਤਾ ਜਾਵੇਗਾ। ਇਹ ਟੂਰਨਾਮੈਂਟ ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ‘ਚ ਆਸਟ੍ਰੇਲੀਆ ਖ਼ਿਲਾਫ਼ ਖੇਡੇਗੀ।
ਏਸ਼ੀਆ ਕੱਪ ਦੇ ਪਹਿਲੇ ਦੋ ਮੈਚ ਨਹੀਂ ਖੇਡ ਸਕੇ ਕੇਐੱਲ ਰਾਹੁਲ ਦਾ ਵਿਸ਼ਵ ਕੱਪ ਲਈ ਚੁਣਿਆ ਜਾ ਸਕਦਾ ਹੈ। ਬੀਸੀਸੀਆਈ ਦੀ ਮੈਡੀਕਲ ਟੀਮ ਨੇ ਉਨ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਏਸ਼ੀਆ ਕੱਪ ਲਈ ਚੁਣੇ ਗਏ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ, ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ ਅਤੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਨ੍ਹਾਂ ਤਿੰਨਾਂ ਦੇ ਵਿਸ਼ਵ ਕੱਪ ਟੀਮ (Indian Team) ਵਿੱਚ ਸ਼ਾਮਲ ਨਾ ਕੀਤੇ ਜਾਣ ਦੀ ਸੰਭਾਵਨਾ ਹੈ।
ਸੋਮਵਾਰ ਰਾਤ ਏਸ਼ੀਆ ਕੱਪ ‘ਚ ਨੇਪਾਲ ਦੇ ਖ਼ਿਲਾਫ਼ ਮੈਚ ਤੋਂ ਬਾਅਦ ਰੋਹਿਤ ਸ਼ਰਮਾ ਤੋਂ ਵਿਸ਼ਵ ਕੱਪ ਟੀਮ ਨੂੰ ਲੈ ਕੇ ਸਵਾਲ ਪੁੱਛੇ ਗਏ। ਜਦੋਂ ਕੁਮੈਂਟੇਟਰ ਸੰਜੇ ਮਾਂਜਰੇਕਰ ਨੇ ਟੀਮ ਬਾਰੇ ਪੁੱਛਿਆ ਤਾਂ ਭਾਰਤੀ ਕਪਤਾਨ ਨੇ ਕਿਹਾ, “ਜਦੋਂ ਅਸੀਂ ਏਸ਼ੀਆ ਕੱਪ ਖੇਡਣ ਆਏ ਸੀ ਤਾਂ ਸਾਨੂੰ ਪਤਾ ਸੀ ਕਿ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਵਿੱਚ ਕੌਣ ਹੋਵੇਗਾ।” ਸਾਨੂੰ ਪਤਾ ਸੀ ਕਿ ਏਸ਼ੀਆ ਕੱਪ ਦੇ ਦੋ ਮੈਚਾਂ ‘ਚ ਸਭ ਕੁਝ ਸਪੱਸ਼ਟ ਨਹੀਂ ਹੋਵੇਗਾ ਕਿਉਂਕਿ ਟੀਮ ਚੋਣ ਤੋਂ ਪਹਿਲਾਂ ਸਾਨੂੰ ਸਿਰਫ ਦੋ ਮੈਚ ਖੇਡਣੇ ਸਨ।