Indian team

Champions Trophy 2025: ਭਾਰਤੀ ਟੀਮ ਚੈਂਪੀਅਨਜ਼ ਟਰਾਫੀ 2025 ਲਈ ਦੁਬਈ ਹੋਈ ਰਵਾਨਾ

ਚੰਡੀਗੜ੍ਹ, 15 ਫਰਵਰੀ 2025: ਭਾਰਤੀ ਟੀਮ (Indian team) ਚੈਂਪੀਅਨਜ਼ ਟਰਾਫੀ 2025 ਲਈ ਦੁਬਈ ਰਵਾਨਾ ਹੋ ਗਈ ਹੈ। ਭਾਰਤੀ ਟੀਮ ਦੇ ਰਵਾਨਾ ਹੋਣ ਦੀ ਇੱਕ ਆਈ ਵੀਡੀਓ ਸਾਹਮਣੇ ਆਈ ਹੈ, ਜਿਸ ‘ਚ ਕਪਤਾਨ ਰੋਹਿਤ ਸ਼ਰਮਾ ਸਮੇਤ ਸਾਰੇ ਖਿਡਾਰੀ ਦਿਖਾਈ ਦੇ ਰਹੇ ਸਨ। ਬੀਸੀਸੀਆਈ ਵੱਲੋਂ ਜਾਰੀ ਕੀਤੇ ਨਵੇਂ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

ਬੀਸੀਸੀਆਈ ਨੇ ਖਿਡਾਰੀਆਂ ਨਾਲ ਯਾਤਰਾ ਕਰਨ ਸੰਬੰਧੀ 10 ਨਵੀਆਂ ਨੀਤੀਆਂ ਦਾ ਜ਼ਿਕਰ ਕੀਤਾ ਸੀ। ਇਸ ‘ਚ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਐਮਰਜੈਂਸੀ ਦੀ ਸਥਿਤੀ ‘ਚ, ਖਿਡਾਰੀ ਕੋਚ ਅਤੇ ਮੁੱਖ ਚੋਣਕਾਰ ਨੂੰ ਸੂਚਿਤ ਕਰਕੇ ਇਸ ਤੋਂ ਛੋਟ ਪ੍ਰਾਪਤ ਕਰ ਸਕਦਾ ਹੈ। ਹਾਲਾਂਕਿ, ਟੀਮ ਇਕੱਠੇ ਰਵਾਨਾ ਹੋ ਗਈ ਹੈ।

ਭਾਰਤ (Indian team) ਚੈਂਪੀਅਨਜ਼ ਟਰਾਫੀ ਦੇ ਆਪਣੇ ਸਾਰੇ ਮੈਚ ਦੁਬਈ ‘ਚ ਖੇਡੇਗਾ, ਜਦੋਂ ਕਿ ਬਾਕੀ ਮੈਚ ਪਾਕਿਸਤਾਨ ‘ਚ ਖੇਡੇ ਜਾਣਗੇ। ਇਹ ਟੂਰਨਾਮੈਂਟ 19 ਫਰਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ 9 ਮਾਰਚ ਤੱਕ ਜਾਰੀ ਰਹੇਗਾ। ਮੁੰਬਈ ਹਵਾਈ ਅੱਡੇ ਤੋਂ ਵੀਡੀਓ ਵਿੱਚ, ਕੋਚ ਗੌਤਮ ਗੰਭੀਰ ਸਭ ਤੋਂ ਅੱਗੇ ਚੈੱਕ-ਇਨ ਲਈ ਜਾਂਦੇ ਦਿਖਾਈ ਦੇ ਰਹੇ ਸਨ।

ਉਨ੍ਹਾਂ ਨਾਲ ਪਿੱਛੇ, ਵਾਸ਼ਿੰਗਟਨ ਸੁੰਦਰ, ਉਪ-ਕਪਤਾਨ ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਵਿੰਦਰ ਜਡੇਜਾ, ਗੇਂਦਬਾਜ਼ੀ ਕੋਚ ਮੋਰਨੇ ਮੋਰਕਲ, ਕੇਐਲ ਰਾਹੁਲ, ਅਰਸ਼ਦੀਪ ਸਿੰਘ, ਸ਼੍ਰੇਅਸ ਅਈਅਰ, ਬੱਲੇਬਾਜ਼ੀ ਕੋਚ ਸੀਤਾਂਸ਼ੂ ਕੋਟਕ, ਹਰਸ਼ਿਤ ਰਾਣਾ, ਵਰੁਣ ਚੱਕਰਵਰਤੀ, ਸਹਾਇਕ ਕੋਚ ਰਿਆਨ ਟੇਨ ਡੇਸ਼ ਕਾਟੇ, ਮੁਹੰਮਦ ਸ਼ਮੀ, ਅਕਸ਼ਰ ਪਟੇਲ, ਰਿਸ਼ਭ ਪੰਤ, ਕੁਲਦੀਪ ਯਾਦਵ ਅਤੇ ਕੁਝ ਹੋਰ ਸਟਾਫ ਦਿਖਾਈ ਦੇ ਰਹੇ ਸਨ। ਫਿਰ ਰੋਹਿਤ ਸ਼ਰਮਾ ਨੂੰ ਵੀ ਇੱਕ ਕਾਰ ਤੋਂ ਬਾਹਰ ਆਉਂਦੇ ਦੇਖਿਆ ਗਿਆ ਅਤੇ ਉਹ ਫੀਲਡਿੰਗ ਕੋਚ ਟੀ ਦਿਲੀਪ ਨਾਲ ਦਿਖਾਈ ਦਿੱਤੇ।

Read More: Champions Trophy: ਆਈ.ਸੀ.ਸੀ ਵੱਲੋਂ ਚੈਂਪੀਅਨਜ਼ ਟਰਾਫੀ 2025 ਲਈ ਇਨਾਮੀ ਰਾਸ਼ੀ ‘ਚ ਵਾਧਾ

Scroll to Top