ਚੰਡੀਗੜ੍ਹ, 4 ਜੁਲਾਈ 2024: ਟੀ-20 ਵਿਸ਼ਵ ਕੱਪ ਦੀ ਜੇਤੂ ਭਾਰਤੀ ਕ੍ਰਿਕਟ ਟੀਮ (Indian team) ਮੁੰਬਈ ਪਹੁੰਚ ਚੁੱਕੀ ਹੈ ਅਤੇ ਭਾਰਤੀ ਟੀਮ ਥੋੜ੍ਹੀ ਦੇਰ ਬਾਅਦ ਮਰੀਨ ਡਰਾਈਵ ਵੱਲ ਜਾ ਰਹੇ ਹਨ | ਇਸਦੇ ਨਾਲ ਹੀ ਭਾਰਤੀ ਟੀਮ ਖੁੱਲ੍ਹੀ ਬੱਸ ‘ਚ ਸਵਾਰ ਹੋ ਕੇ ਜਿੱਤ ਦੀ ਪਰੇਡ ‘ਚ ਹਿੱਸਾ ਲੈਣਗੇ। ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਟੀ-20 ਵਿਸ਼ਵ ਕੱਪ ਦੀ ਟਰਾਫੀ ਲੈ ਕੇ ਮੁੰਬਈ ਏਅਰਪੋਰਟ ਤੋਂ ਬਾਹਰ ਆਏ ਅਤੇ ਪ੍ਰਸ਼ੰਸਕਾਂ ਨੇ ਉਨ੍ਹਾਂ ਨਿੱਘਾ ਸਵਾਗਤ ਕੀਤਾ।
ਮੁੰਬਈ ‘ਚ ਇਸ ਨੂੰ ਲੈ ਕੇ ਕ੍ਰਿਕਟ ਪ੍ਰੇਮੀਆਂ ‘ਚ ਕਾਫ਼ੀ ਉਤਸ਼ਾਹ ਹੈ ਅਤੇ ਮਰੀਨ ਡਰਾਈਵ ਤੋਂ ਵਾਨਖੇੜੇ ਸਟੇਡੀਅਮ ਤੱਕ ਵੱਡੀ ਗਿਣਤੀ ‘ਚ ਪ੍ਰਸ਼ੰਸਕ ਪਹੁੰਚੇ ਹਨ, ਜਿਨ੍ਹਾਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ | ਇਸ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ |
ਇਸ ਦੌਰਾਨ ਵਾਨਖੇੜੇ ਸਟੇਡੀਅਮ ‘ਚ ਕ੍ਰਿਕਟ ਪ੍ਰੇਮੀ ਹਾਰਦਿਕ ਪੰਡਯਾ ਦੇ ਸਮਰਥਨ ‘ਚ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਨਜ਼ਰ ਆਏ । ਹਾਰਦਿਕ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ ਮੈਚ ਦੇ ਆਖਰੀ ਓਵਰ ‘ਚ ਦੱਖਣੀ ਅਫਰੀਕਾ ਨੂੰ 16 ਦੌੜਾਂ ਨਹੀਂ ਬਣਾਉਣ ਦਿੱਤੀਆਂ। ਆਈ.ਪੀ.ਐੱਲ ਦੌਰਾਨ ਇਸੇ ਵਾਨਖੇੜੇ ਸਟੇਡੀਅਮ ‘ਚ ਹਾਰਦਿਕ ਖ਼ਿਲਾਫ਼ ਕਾਫੀ ਹੂਟਿੰਗ ਹੋਈ ਸੀ, ਅੱਜ ਉਨ੍ਹਾਂ ਦੀ ਤਾਰੀਫ਼ ਹੋ ਰਹੀ ਹੈ ਅਤੇ ਹੁਣ ਪ੍ਰਸ਼ੰਸਕ ਹਾਰਦਿਕ-ਹਾਰਦਿਕ ਦੇ ਨਾਅਰੇ ਲਗਾ ਰਹੇ ਹਨ।
ਇਸਦੇ ਨਾਲ ਹੀ ਇਸ ਜਿੱਤ ਦੀ ਪਰੇਡ ‘ਚ ਭਾਰਤੀ ਟੀਮ (Indian team) ਦੇ ਨਾਲ ਬੀਸੀਸੀਆਈ ਦੇ ਅਧਿਕਾਰੀ ਵੀ ਮੁੰਬਈ ਪਹੁੰਚ ਗਏ ਹਨ। ਬੀਸੀਸੀਆਈ ਸਕੱਤਰ ਜੈ ਸ਼ਾਹ ਅਤੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਮੁੰਬਈ ਹਵਾਈ ਅੱਡੇ ਤੋਂ ਰਵਾਨਾ ਹੋ ਗਏ ਹਨ।