ਭਾਰਤੀ ਟੀਮ

Indian Team: ਭਾਰਤੀ ਟੀਮ ਆਈਸੀਸੀ ਟੂਰਨਾਮੈਂਟਾਂ ‘ਚ ਸਭ ਤੋਂ ਵੱਧ ਸੈਮੀਫਾਈਨਲ ਜਿੱਤਣ ਵਾਲੀ ਟੀਮ ਬਣੀ

ਚੰਡੀਗੜ੍ਹ, 05 ਮਾਰਚ 2025: ICC Champions Trophy 2025: ਭਾਰਤ (India) ਨੇ ਆਸਟ੍ਰੇਲੀਆ (Australia) ਨੂੰ ਹਰਾ ਕੇ ਚੈਂਪੀਅਨਜ਼ ਟਰਾਫੀ 2025 ਦੇ ਫਾਈਨਲ ‘ਚ ਜਗ੍ਹਾ ਬਣਾ ਲਈ ਹੈ। ਭਾਰਤੀ ਟੀਮ (Indian Team) ਨੇ ਜਿੱਤ ਲਈ 265 ਦੌੜਾਂ ਦਾ ਟੀਚਾ ਛੇ ਵਿਕਟਾਂ ਗੁਆ ਕੇ ਪ੍ਰਾਪਤ ਕਰ ਲਿਆ। ਇਸ ਜਿੱਤ ਦੇ ਨਾਲ ਭਾਰਤੀ ਟੀਮ ਨੇ 2023 ਦੇ ਵਨਡੇ ਵਿਸ਼ਵ ਕੱਪ ਫਾਈਨਲ ‘ਚ ਆਪਣੀ ਹਾਰ ਦਾ ਬਦਲਾ ਵੀ ਲੈ ਲਿਆ।

ਭਾਰਤ ਸਭ ਵੱਧ ਸੈਮੀਫਾਈਨਲ ਜਿੱਤਣ ਵਾਲੀ ਟੀਮ

ਭਾਰਤੀ ਟੀਮ ਦੀ ਜਿੱਤ ‘ਚ ਵਿਰਾਟ ਕੋਹਲੀ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਕੋਹਲੀ ਨੇ 84 ਦੌੜਾਂ ਦੀ ਪਾਰੀ ਖੇਡੀ। ਇਸ ਜਿੱਤ ਦੇ ਨਾਲ ਭਾਰਤੀ ਟੀਮ ਆਈਸੀਸੀ ਸੀਮਤ ਓਵਰਾਂ ਦੇ ਟੂਰਨਾਮੈਂਟਾਂ ‘ਚ ਸਭ ਤੋਂ ਵੱਧ ਸੈਮੀਫਾਈਨਲ ਜਿੱਤਣ ਵਾਲੀ ਟੀਮ ਬਣ ਗਈ ਹੈ। ਇਸ ਮਾਮਲੇ ‘ਚ ਭਾਰਤ ਨੇ ਆਸਟ੍ਰੇਲੀਆ ਨੂੰ ਪਿੱਛੇ ਛੱਡ ਦਿੱਤਾ। ਇਸਦੇ ਨਾਲ ਹੀ ਚੈਂਪੀਅਨਜ਼ ਟਰਾਫੀ 2025 ਦਾ ਫਾਈਨਲ ਹੁਣ ਦੁਬਈ ‘ਚ ਹੀ ਖੇਡਿਆ ਜਾਵੇਗਾ |

ਭਾਰਤ (Indian Team) ਨੇ ਹੁਣ ਤੱਕ ਆਈਸੀਸੀ ਸੀਮਤ ਓਵਰਾਂ ਦੇ ਟੂਰਨਾਮੈਂਟਾਂ ‘ਚ 19 ਸੈਮੀਫਾਈਨਲ ਮੈਚ ਖੇਡੇ ਹਨ ਅਤੇ ਉਨ੍ਹਾਂ ‘ਚੋਂ 12 ਜਿੱਤਣ ‘ਚ ਕਾਮਯਾਬ ਰਿਹਾ ਹੈ। ਭਾਰਤ ਨੇ ਚੈਂਪੀਅਨਜ਼ ਟਰਾਫੀ ‘ਚ ਪੰਜ ਸੈਮੀਫਾਈਨਲ ਮੈਚ, ਵਨਡੇ ਵਿਸ਼ਵ ਕੱਪ ‘ਚ ਚਾਰ ਸੈਮੀਫਾਈਨਲ ਮੈਚ ਅਤੇ ਟੀ-20 ਵਿਸ਼ਵ ਕੱਪ ‘ਚ ਤਿੰਨ ਸੈਮੀਫਾਈਨਲ ਮੈਚ ਜਿੱਤੇ ਹਨ।

ਆਸਟ੍ਰੇਲੀਆ ਇਸ ਸੂਚੀ ‘ਚ ਦੂਜੇ ਨੰਬਰ ‘ਤੇ ਹੈ। ਆਸਟ੍ਰੇਲੀਆ ਨੇ ਆਈਸੀਸੀ ਸੀਮਤ ਓਵਰਾਂ ਦੇ ਟੂਰਨਾਮੈਂਟਾਂ ‘ਚ 18 ਸੈਮੀਫਾਈਨਲ ਮੈਚਾਂ ‘ਚੋਂ 11 ਜਿੱਤੇ ਹਨ। ਇੰਗਲੈਂਡ ਨੌਂ ਜਿੱਤਾਂ ਨਾਲ ਤੀਜੇ ਸਥਾਨ ‘ਤੇ ਹੈ, ਜਦੋਂ ਕਿ ਵੈਸਟਇੰਡੀਜ਼ ਸੈਮੀਫਾਈਨਲ ‘ਚ ਅੱਠ ਜਿੱਤਾਂ ਨਾਲ ਚੌਥੇ ਸਥਾਨ ‘ਤੇ ਹੈ।

1998 ਤੋਂ ਬਾਅਦ ਜਦੋਂ ਵੀ ਭਾਰਤ ਸੈਮੀਫਾਈਨਲ ‘ਚ ਪਹੁੰਚਿਆ ਹੈ, ਭਾਰਤ ਨੇ ਚੈਂਪੀਅਨਜ਼ ਟਰਾਫੀ ਜਿੱਤੀ ਹੈ। 1998 ‘ਚ, ਇਸਨੂੰ ਸੈਮੀਫਾਈਨਲ ਮੈਚ ‘ਚ ਵੈਸਟ ਇੰਡੀਜ਼ ਤੋਂ ਹਾਰ ਮਿਲੀ ਸੀ। ਇਸ ਤੋਂ ਬਾਅਦ ਭਾਰਤ ਦੀ ਟੀਮ 2000 ਅਤੇ 2002 ‘ਚ ਸੈਮੀਫਾਈਨਲ ‘ਚ ਪਹੁੰਚੀ ਅਤੇ ਫਿਰ ਟੀਮ ਨੇ ਦੱਖਣੀ ਅਫਰੀਕਾ ਨੂੰ ਹਰਾਇਆ।

ਭਾਰਤੀ ਟੀਮ ਕੋਲ ਸਭ ਤੋਂ ਵੱਧ ਵਾਰ ਚੈਂਪੀਅਨਜ਼ ਟਰਾਫੀ ਜਿੱਤਣ ਦਾ ਮੌਕਾ

ਫਿਰ ਭਾਰਤੀ ਟੀਮ 2013 ‘ਚ ਸੈਮੀਫਾਈਨਲ ‘ਚ ਪਹੁੰਚੀ ਅਤੇ ਸ਼੍ਰੀਲੰਕਾ ਨੂੰ ਹਰਾਇਆ। 2017 ‘ਚ, ਭਾਰਤ ਨੇ ਸੈਮੀਫਾਈਨਲ ‘ਚ ਬੰਗਲਾਦੇਸ਼ ਨੂੰ ਹਰਾਇਆ ਸੀ ਅਤੇ ਹੁਣ ਆਸਟ੍ਰੇਲੀਆ ਨੂੰ ਹਰਾ ਕੇ ਫਾਈਨਲ’ਚ ਜਗ੍ਹਾ ਬਣਾ ਲਈ ਹੈ। ਭਾਰਤ ਨੇ ਇਹ ਟੂਰਨਾਮੈਂਟ 2000 ਅਤੇ 2013 ‘ਚ ਵੀ ਜਿੱਤਿਆ ਹੈ। ਜੇਕਰ ਭਾਰਤੀ ਟੀਮ ਇਸ ਵਾਰ ਚੈਂਪੀਅਨ ਬਣਨ ‘ਚ ਕਾਮਯਾਬ ਹੋ ਜਾਂਦੀ ਹੈ, ਤਾਂ ਇਹ ਸਭ ਤੋਂ ਵੱਧ ਵਾਰ ਚੈਂਪੀਅਨਜ਼ ਟਰਾਫੀ ਜਿੱਤਣ ਵਾਲੀ ਟੀਮ ਬਣ ਜਾਵੇਗੀ।

ਟੀਮ 2011 ਤੋਂ ਬਾਅਦ 2013 ਦੀ ਚੈਂਪੀਅਨਜ਼ ਟਰਾਫੀ ਜਿੱਤਣ ‘ਚ ਕਾਮਯਾਬ ਰਹੀ ਸੀ। ਫਿਰ ਭਾਰਤੀ ਟੀਮ 2015 ਦੇ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚੀ, 2017 ਦੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ‘ਚ ਪਹੁੰਚੀ ਅਤੇ 2019 ਦੇ ਵਨਡੇ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਵੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ। ਭਾਰਤ ਨੂੰ 2023 ਦੇ ਵਨਡੇ ਵਿਸ਼ਵ ਕੱਪ ਦੇ ਫਾਈਨਲ ‘ਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Read More: IND vs AUS Semi-Final: ਆਸਟ੍ਰੇਲੀਆ ਨੇ ਭਾਰਤ ਸਾਹਮਣੇ 265 ਦੌੜਾਂ ਦਾ ਟੀਚਾ ਰੱਖਿਆ

Scroll to Top