Women's T20 World Cup

Women’s T20 World Cup: ਵੁਮੈਨ ਟੀ-20 ਵਿਸ਼ਵ ਕੱਪ 2024 ਲਈ ਭਾਰਤੀ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਨੂੰ ਸੌਂਪੀ ਕਪਤਾਨੀ

ਚੰਡੀਗੜ੍ਹ, 27 ਅਗਸਤ 2024: ਬੀਸੀਸੀਆਈ ਨੇ ਅੱਜ ਆਗਾਮੀ ਵੁਮੈਨ ਟੀ-20 ਵਿਸ਼ਵ ਕੱਪ (Women’s T20 World Cup) ਲਈ ਭਾਰਤ ਦੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਵਿਸ਼ਵ ਕੱਪ ਲਈ ਭਾਰਤੀ ਟੀਮ ਦੀ ਕਪਤਾਨੀ ਹਰਮਨਪ੍ਰੀਤ ਕੌਰ ਨੂੰ ਸੌਂਪੀ ਗਈ ਹੈ। ਜਦਕਿ ਸਮ੍ਰਿਤੀ ਮੰਧਾਨਾ ਟੀਮ ਦੀ ਉਪ ਕਪਤਾਨ ਹੋਵੇਗੀ। ਇਹ ਟੀ-20 ਵਿਸ਼ਵ ਕੱਪ ਇਸ ਸਾਲ ਸੰਯੁਕਤ ਅਰਬ ਅਮੀਰਾਤ ‘ਚ ਹੋਵੇਗਾ। ਟੂਰਨਾਮੈਂਟ ਦਾ ਇਹ ਨੌਵਾਂ ਐਡੀਸ਼ਨ 3 ਤੋਂ 20 ਅਕਤੂਬਰ ਤੱਕ ਦੁਬਈ ਅਤੇ ਸ਼ਾਰਜਾਹ ‘ਚ ਖੇਡਿਆ ਜਾਵੇਗਾ। ਭਾਰਤ ਨੂੰ ਆਸਟਰੇਲੀਆ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਨਾਲ ਗਰੁੱਪ ਏ ‘ਚ ਰੱਖਿਆ ਗਿਆ ਹੈ।

ਵੁਮੈਨ ਟੀ-20 ਵਿਸ਼ਵ ਕੱਪ 2024 (Women’s T20 World Cup) ਲਈ ਭਾਰਤ ਦੀ ਟੀਮ:

ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮਿਮਾਹ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਯਸਤਿਕਾ ਭਾਟੀਆ (ਵਿਕਟਕੀਪਰ), ਪੂਜਾ ਵਸਤਰਕਾਰ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ, ਡਾਇਲਨ ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਸ਼੍ਰੇਅੰਕਾ ਪਾਟਿਲ, ਸਜਨਾ ਸਜੀਵਨ।

ਟ੍ਰੈਵਲਿੰਗ ਰਿਜ਼ਰਵ: ਉਮਾ ਛੇਤਰੀ (ਵਿਕਟਕੀਪਰ), ਤਨੁਜਾ ਕੰਵਰ, ਸਾਇਮਾ ਠਾਕੁਰ।

ਨਾਨ ਟ੍ਰੈਵਲਿੰਗ ਰਿਜ਼ਰਵ: ਰਾਘਵੀ ਬਿਸ਼ਟ, ਪ੍ਰਿਆ ਮਿਸ਼ਰਾ।

Scroll to Top