ਵਨਡੇ ਵਿਸ਼ਵ ਕੱਪ 2023 ਲਈ ਭਾਰਤੀ ਟੀਮ ਦਾ ਐਲਾਨ, ਗੇਂਦਬਾਜ ਅਰਸ਼ਦੀਪ ਸਿੰਘ ਨੂੰ ਨਹੀਂ ਮਿਲਿਆ ਮੌਕਾ

ਚੰਡੀਗੜ੍ਹ, 05 ਸਤੰਬਰ 2023: ਵਿਸ਼ਵ ਕੱਪ 2023 ਲਈ ਭਾਰਤੀ ਕ੍ਰਿਕਟ ਟੀਮ (Indian team) ਦਾ ਐਲਾਨ ਕਰ ਦਿੱਤਾ ਗਿਆ ਹੈ। ਰੋਹਿਤ ਸ਼ਰਮਾ ਦੀ ਕਪਤਾਨੀ ਹੇਠ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਚੋਣਕਾਰਾਂ ਨੇ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਇਹ ਟੂਰਨਾਮੈਂਟ ਭਾਰਤ ਵਿੱਚ 5 ਅਕਤੂਬਰ ਤੋਂ 19 ਨਵੰਬਰ ਤੱਕ ਖੇਡਿਆ ਜਾਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 8 ਅਕਤੂਬਰ ਨੂੰ ਚੇਨਈ ‘ਚ ਆਸਟ੍ਰੇਲੀਆ ਖਿਲਾਫ ਖੇਡੇਗੀ।

ਭਾਰਤੀ ਟੀਮ (Indian team) ‘ਚ ਚੁਣੇ ਖਿਡਾਰੀ:

ਰੋਹਿਤ ਸ਼ਰਮਾ (ਕਪਤਾਨ) , ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਈਸ਼ਾਨ ਕਿਸ਼ਨ, ਕੇਐਲ ਰਾਹੁਲ, ਹਾਰਦਿਕ ਪੰਡਯਾ (ਉਪ ਕਪਤਾਨ), ਸੂਰਿਆਕੁਮਾਰ ਯਾਦਵ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ।

ਸ਼੍ਰੀਲੰਕਾ ‘ਚ ਚੱਲ ਰਹੇ ਏਸ਼ੀਆ ਕੱਪ ਲਈ ਭਾਰਤ ਦੀ ਟੀਮ ਦੇ 18 ਮੈਂਬਰਾਂ ‘ਚੋਂ 15 ਖਿਡਾਰੀਆਂ ਨੇ ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾ ਲਈ ਹੈ। ਏਸ਼ੀਆ ਕੱਪ ਟੀਮ ‘ਚ ਮੌਜੂਦ ਤਿਲਕ ਵਰਮਾ, ਪ੍ਰਸਿੱਧ ਕ੍ਰਿਸ਼ਨਾ ਅਤੇ ਸੰਜੂ ਸੈਮਸਨ ਵਿਸ਼ਵ ਕੱਪ ਟੀਮ ‘ਚ ਜਗ੍ਹਾ ਨਹੀਂ ਬਣਾ ਸਕੇ ਹਨ। ਇਸਦੇ ਨਾਲ ਹੀ ਤੇਜ਼ ਗੇਂਦਬਾਜ ਅਰਸ਼ਦੀਪ ਸਿੰਘ ਅਤੇ ਯੁਜਵੇਂਦਰ ਚਾਹਲ ਨੂੰ ਵੀ ਟੀਮ ਵਿੱਚ ਮੌਕਾ ਨਹੀਂ ਮਿਲਿਆ ਹੈ।

ਰੋਹਿਤ ਸ਼ਰਮਾ ਨੇ ਕਿਹਾ, “ਵਨਡੇ ਕ੍ਰਿਕਟ ‘ਚ ਤੁਹਾਡੇ ਕੋਲ ਜ਼ਿਆਦਾ ਸਮਾਂ ਹੈ। ਟੀ-20 ‘ਚ ਤੁਹਾਡੇ ਕੋਲ ਰਣਨੀਤੀ ਬਣਾਉਣ ਜਾਂ ਨਵੀਆਂ ਯੋਜਨਾਵਾਂ ਬਾਰੇ ਸੋਚਣ ਦਾ ਸਮਾਂ ਨਹੀਂ ਹੈ। ਇਹ ਸਿਰਫ਼ ਸਾਡੇ ਨਾਲ ਨਹੀਂ ਹੈ, ਇਹ ਹਰ ਟੀਮ ਦੇ ਨਾਲ ਹੈ। ਹਰ ਵਿਸ਼ਵ ਕੱਪ ‘ਚ ਹੁੰਦਾ ਹੈ, ਇੱਕ ਜਾਂ ਦੂਜਾ ਖਿਡਾਰੀ ਭਾਰਤੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਜਾਂਦਾ। ਸਾਨੂੰ ਸਭ ਤੋਂ ਵਧੀਆ ਟੀਮ ਚੁਣਨੀ ਪੈਂਦੀ ਹੈ ਅਤੇ ਅਜਿਹੇ ਵਿੱਚ ਕਿਸੇ ਨੂੰ ਟੀਮ ਤੋਂ ਬਾਹਰ ਰੱਖਣਾ ਪੈਂਦਾ ਹੈ।

ਉਨ੍ਹਾਂ ਕਿਹਾ ਸਾਨੂੰ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਡੂੰਘਾਈ ਦੀ ਲੋੜ ਹੁੰਦੀ ਹੈ। ਅਸੀਂ ਪਿਛਲੇ ਕੁਝ ਸਾਲਾਂ ਵਿੱਚ ਮਹਿਸੂਸ ਕੀਤਾ ਹੈ। ਕਈ ਮੌਕਿਆਂ ‘ਤੇ ਸਾਨੂੰ ਲੱਗਾ ਕਿ ਸਾਡੀ ਟੀਮ ਦੀ ਬੱਲੇਬਾਜ਼ੀ ‘ਚ ਡੂੰਘਾਈ ਨਹੀਂ ਹੈ। 9, 10 ਜਾਂ 11 ਨੰਬਰ ‘ਤੇ ਖਿਡਾਰੀਆਂ ਦਾ ਕੰਮ ਸਿਰਫ ਗੇਂਦਬਾਜ਼ੀ ਕਰਨਾ ਨਹੀਂ ਹੈ। ਕਈ ਮੌਕਿਆਂ ‘ਤੇ ਇਹ ਖਿਡਾਰੀ 10-15 ਦੌੜਾਂ ਬਣਾ ਲੈਂਦੇ ਹਨ। ਜੋ ਜਿੱਤ ਅਤੇ ਹਾਰ ਵਿੱਚ ਫਰਕ ਸਾਬਤ ਕਰਦੇ ਹਨ।

Scroll to Top