Harvard University

Harvard University: ਟਰੰਪ ਦੇ ਹਾਰਵਰਡ ਯੂਨੀਵਰਸਿਟੀ ਬਾਰੇ ਫੈਸਲੇ ‘ਤੇ ਭਾਰਤੀ ਵਿਦਿਆਰਥੀਆਂ ਦਾ ਭਵਿੱਖ ਹਨੇਰੇ ‘ਚ !

ਅਮਰੀਕਾ, 23 ਮਈ 2025: Harvard University: ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ (DHS) ਵੱਲੋਂ ਹਾਰਵਰਡ ਯੂਨੀਵਰਸਿਟੀ ਸਬੰਧੀ ਜਾਰੀ ਕੀਤੇ ਗਏ ਹੁਕਮ ਤੋਂ ਬਾਅਦ ਇਹ ਸਵਾਲ ਉੱਠਿਆ ਹੈ ਕਿ ਇਸ ਦਾ ਵਿਦੇਸ਼ੀ ਵਿਦਿਆਰਥੀਆਂ ਦੇ ਭਵਿੱਖ ‘ਤੇ ਕੀ ਪ੍ਰਭਾਵ ਪਵੇਗਾ।ਹਾਰਵਰਡ ਯੂਨੀਵਰਸਿਟੀ ਵਿਰੁੱਧ ਵੱਡੀ ਕਾਰਵਾਈ ਕਰਦੇ ਕਰਦਿਆਂ DHS ਨੇ ਇਸ ਨੂੰ ਦਿੱਤੇ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲਾ ਸਰਟੀਫਿਕੇਟ ਰੱਦ ਕਰ ਦਿੱਤੇ ਹਨ।

ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨੂੰ ਹਾਰਵਰਡ ਯੂਨੀਵਰਸਿਟੀ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ ਅਤੇ ਇਸਦਾ ਸਿੱਧਾ ਅਸਰ ਦੁਨੀਆ ਭਰ ਦੇ ਲਗਭਗ 7000 ਵਿਦਿਆਰਥੀਆਂ ‘ਤੇ ਪਵੇਗਾ।

ਇਸ ਮਾਮਲੇ ‘ਚ ਗ੍ਰਹਿ ਸੁਰੱਖਿਆ ਵਿਭਾਗ (DHS) ਨੇ ਦੋਸ਼ ਲਗਾਇਆ ਹੈ ਕਿ ਹਾਵਰਡ ਨੇ ਕੈਂਪਸ ‘ਚ ਯਹੂਦੀ ਵਿਦਿਆਰਥੀਆਂ ਲਈ ਇੱਕ ਵਿਰੋਧੀ ਅਤੇ ਅਸੁਰੱਖਿਅਤ ਮਾਹੌਲ ਬਣਾਇਆ ਹੈ ਅਤੇ ਵਿਭਿੰਨਤਾ, ਸਮਾਨਤਾ ਅਤੇ ਸਮਾਵੇਸ਼ (DEI) ਰਾਹੀਂ ਹਮਾਸ ਪੱਖੀ ਅਤੇ ਅਮਰੀਕਾ ਵਿਰੋਧੀ ਬਿਆਨਬਾਜ਼ੀ ਨੂੰ ਉਤਸ਼ਾਹਿਤ ਕਰ ਰਿਹਾ ਹੈ।

ਹੁਣ ਸਿੱਧਾ ਸਵਾਲ ਇਹ ਹੈ ਕਿ ਇਸਦਾ ਵਿਦਿਆਰਥੀਆਂ ‘ਤੇ ਕਿੰਨਾ ਪ੍ਰਭਾਵ ਪਵੇਗਾ। ਇਸ ਵੇਲੇ ਹਾਰਵਰਡ ਯੂਨੀਵਰਸਿਟੀ (Harvard University) ‘ਚ 6,800 ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹ ਰਹੇ ਹਨ। ਟਰੰਪ ਪ੍ਰਸ਼ਾਸਨ ਦੇ ਫੈਸਲੇ ਤੋਂ ਬਾਅਦ ਸਥਿਤੀ ਬਹੁਤ ਨਾਜ਼ੁਕ ਹੋ ਗਈ ਹੈ ਅਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਅੱਗੇ ਕੀ ਹੋਵੇਗਾ? ਯੂਨੀਵਰਸਿਟੀ ਵੱਲੋਂ ਦਿੱਤੇ ਗਏ ਅੰਕੜਿਆਂ ਮੁਤਾਬਕ 2022 ‘ਚ ਸਭ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਚੀਨ ਤੋਂ ਆਏ ਸਨ। ਇਸ ਤੋਂ ਬਾਅਦ ਕੈਨੇਡਾ, ਭਾਰਤ, ਦੱਖਣੀ ਕੋਰੀਆ, ਬ੍ਰਿਟੇਨ, ਜਰਮਨੀ, ਆਸਟ੍ਰੇਲੀਆ, ਸਿੰਗਾਪੁਰ ਅਤੇ ਜਾਪਾਨ ਦੇ ਵਿਦਿਆਰਥੀ ਸਨ।

ਜਿਨ੍ਹਾਂ ਵਿਦਿਆਰਥੀਆਂ ਨੇ ਆਪਣੀ ਡਿਗਰੀ ਪੂਰੀ ਕਰ ਲਈ ਹੈ, ਉਨ੍ਹਾਂ ਨੂੰ ਗ੍ਰੈਜੂਏਸ਼ਨ ਡਿਗਰੀ ਮਿਲੇਗੀ ਪਰ ਡਿਗਰੀ ਪ੍ਰੋਗਰਾਮਾਂ ‘ਚ ਦਾਖਲਾ ਲੈਣ ਵਾਲੇ ਵੱਡੀ ਗਿਣਤੀ ਵਿਦਿਆਰਥੀਆਂ ਲਈ, ਅਮਰੀਕੀ ਸਰਕਾਰ ਨੇ ਅਲਟੀਮੇਟਮ ਜਾਰੀ ਕੀਤਾ ਹੈ ਕਿ ਉਹ ਜਾਂ ਤਾਂ ਕਿਸੇ ਹੋਰ SEVP-ਪ੍ਰਮਾਣਿਤ (ਵਿਦਿਆਰਥੀ ਅਤੇ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ) ਸੰਸਥਾ ‘ਚ ਦਾਖਲਾ ਲੈਣ ਜਾਂ ਅਮਰੀਕਾ ‘ਚ ਆਪਣੀ ਕਾਨੂੰਨੀ ਸਥਿਤੀ ਗੁਆਉਣ ਲਈ ਤਿਆਰ ਰਹਿਣ।

ਅਜਿਹੀ ਸਥਿਤੀ ‘ਚ ਵਿਦਿਆਰਥੀਆਂ ਨੂੰ ਦੂਜੀਆਂ ਯੂਨੀਵਰਸਿਟੀਆਂ ‘ਚ ਤਬਦੀਲ ਹੋਣ ‘ਚ ਬਹੁਤ ਮੁਸ਼ਕਿਲ ਆਵੇਗੀ। ਵਿਦਿਆਰਥੀਆਂ ਨੂੰ ਇੱਕ ਅਜਿਹੀ ਸੰਸਥਾ ਲੱਭਣ ਦੀ ਲੋੜ ਹੋਵੇਗੀ ਜੋ ਉਹਨਾਂ ਨੂੰ ਦਾਖਲਾ ਦੇਵੇ, ਨਵੇਂ I-20 ਫਾਰਮ (ਵੀਜ਼ਾ ਸਥਿਤੀ ਲਈ ਲੋੜੀਂਦੇ ਦਸਤਾਵੇਜ਼) ਪ੍ਰਾਪਤ ਕਰਨੇ ਪੈਣ, ਅਤੇ SEVIS ‘ਚ ਆਪਣੀ ਜਾਣਕਾਰੀ ਅਪਡੇਟ ਕਰਨ, ਪਰ ਹਾਵਰਡ ਹੁਣ ਇਸ ਤੱਕ ਪਹੁੰਚ ਨਹੀਂ ਕਰ ਸਕਦਾ।

ਭਾਰਤੀ ਵਿਦਿਆਰਥੀਆਂ ‘ਤੇ ਪਵੇਗਾ ਅਸਰ ?

ਟਰੰਪ ਸਰਕਾਰ ਦੇ ਇਸ ਫੈਸਲੇ ਦਾ ਅਸਰ ਉਨ੍ਹਾਂ ਸਾਰੇ ਭਾਰਤੀਆਂ ‘ਤੇ ਪਵੇਗਾ ਜੋ ਉੱਥੇ ਪੜ੍ਹ ਰਹੇ ਹਨ ਜਾਂ ਇਸ ਸੈਸ਼ਨ ‘ਚ ਹਾਰਵਰਡ ਯੂਨੀਵਰਸਿਟੀ (Harvard University) ‘ਚ ਦਾਖਲਾ ਲੈਣ ਜਾ ਰਹੇ ਸਨ। ਹਾਰਵਰਡ ਦੇ ਅਧਿਕਾਰਤ ਰਿਕਾਰਡ ਮੁਤਾਬਕ ਹਰ ਸਾਲ 500 ਤੋਂ 800 ਭਾਰਤੀ ਵਿਦਿਆਰਥੀ ਇੱਥੇ ਦਾਖਲਾ ਲੈਂਦੇ ਹਨ। ਦੁਨੀਆ ਭਰ ਤੋਂ ਲਗਭਗ 6800 ਵਿਦਿਆਰਥੀ ਇੱਥੇ ਪੜ੍ਹਦੇ ਹਨ। ਇਸ ਸਾਲ 788 ਭਾਰਤੀ ਵਿਦਿਆਰਥੀਆਂ ਨੇ ਹਾਰਵਰਡ ਯੂਨੀਵਰਸਿਟੀ ‘ਚ ਦਾਖਲਾ ਲਿਆ। ਡੋਨਾਲਡ ਟਰੰਪ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਦੀਆਂ ਮੁਸ਼ਕਿਲਾਂ ਵਧਣ ਵਾਲੀਆਂ ਹਨ।

ਡੋਨਾਲਡ ਟਰੰਪ ਅਤੇ ਹਾਰਵਰਡ ਯੂਨੀਵਰਸਿਟੀ ਵਿਚਾਲੇ ਚੱਲ ਰਹੇ ਤਣਾਅ ਦਾ ਵਿਦੇਸ਼ੀ ਵਿਦਿਆਰਥੀਆਂ ‘ਤੇ ਡੂੰਘਾ ਪ੍ਰਭਾਵ ਪੈਣ ਵਾਲਾ ਹੈ। ਇਸ ਫੈਸਲੇ ਤੋਂ ਬਾਅਦ, ਹਾਰਵਰਡ ਯੂਨੀਵਰਸਿਟੀ ‘ਚ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀਆਂ ਨੂੰ ਸਪੱਸ਼ਟ ਤੌਰ ‘ਤੇ 2 ਵਿਕਲਪ ਦਿੱਤੇ ਗਏ ਹਨ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਜੇ ਉਹ ਚਾਹੁਣ ਤਾਂ ਉਹ ਕਿਸੇ ਹੋਰ ਸੰਸਥਾ ‘ਚ ਦਾਖਲਾ ਲੈ ਸਕਦੇ ਹਨ ਅਤੇ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ ਨਹੀਂ ਤਾਂ ਅਮਰੀਕਾ ‘ਚ ਆਪਣਾ ਕਾਨੂੰਨੀ ਦਰਜਾ ਗੁਆ ਸਕਦੇ ਹਨ। ਭਾਰਤੀ ਵਿਦਿਆਰਥੀਆਂ ਕੋਲ ਅਮਰੀਕਾ ਦੇ ਹੋਰ ਅਦਾਰਿਆਂ ‘ਚ ਦਾਖਲਾ ਲੈਣ ਦਾ ਵਿਕਲਪ ਹੋਵੇਗਾ। ਹਾਲਾਂਕਿ, ਜੇਕਰ ਉਹ ਅਜਿਹਾ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਅਮਰੀਕਾ ਛੱਡਣਾ ਪਵੇਗਾ।

Read More: ਹਾਰਵਰਡ ਯੂਨੀਵਰਸਿਟੀ ‘ਚ ਨਹੀਂ ਮਿਲੇਗਾ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ, ਡੋਨਾਲਡ ਟਰੰਪ ਦਾ ਫੈਸਲਾ

Scroll to Top