Ravichandran Ashwin

Ravichandran Ashwin Retirement: ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਚੰਡੀਗੜ੍ਹ, 18 ਦਸੰਬਰ 2024: Ravichandran Ashwin Retirement: ਭਾਰਤ ਅਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਡਰਾਅ ਰਿਹਾ | ਇਸ ਦੌਰਾਨ ਭਾਰਤ ਦੇ ਮਹਾਨ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ | ਆਸਟ੍ਰੇਲੀਆ ਆਉਣਾ ਅਤੇ ਅਚਾਨਕ ਸੰਨਿਆਸ ਲੈਣ ਦਾ ਫੈਸਲਾ ਕਰਨਾ ਹੈਰਾਨ ਕਰਨ ਵਾਲਾ ਹੈ।

ਇਸ ਫੈਸਲੇ ਦਾ ਐਲਾਨ ਅਸ਼ਵਿਨ (Ravichandran Ashwin) ਨੇ ਗਾਬਾ ਟੈਸਟ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਕੀਤਾ। ਆਪਣੀ ਸੰਨਿਆਸ ਦਾ ਐਲਾਨ ਕਰਦੇ ਅਸ਼ਵਿਨ ਨੇ ਕਿਹਾ ਕਿ ਉਨ੍ਹਾਂ ਅੰਦਰ ਅਜੇ ਵੀ ਪੰਚ ਬਚਿਆ ਹੈ ਅਤੇ ਉਹ ਕਲੱਬ ਕ੍ਰਿਕਟ ਖੇਡਣਾ ਜਾਰੀ ਰੱਖਣਗੇ।

ਜਿਕਰਯੋਗ ਹੈ ਕਿ ਅਸ਼ਵਿਨ ਕਪਤਾਨ ਰੋਹਿਤ ਸ਼ਰਮਾ ਦੇ ਨਾਲ ਪ੍ਰੈੱਸ ਕਾਨਫਰੰਸ ‘ਚ ਪਹੁੰਚੇ ਸਨ ਅਤੇ ਉੱਥੇ ਸੰਨਿਆਸ ਦਾ ਐਲਾਨ ਕੀਤਾ ਗਿਆ । ਸੰਨਿਆਸ ਤੋਂ ਪਹਿਲਾਂ ਅਸ਼ਵਿਨ ਨੂੰ ਵਿਰਾਟ ਕੋਹਲੀ ਨਾਲ ਡਰੈਸਿੰਗ ਰੂਮ ‘ਚ ਬੈਠੇ ਦੇਖਿਆ ਗਿਆ। ਇਸ ਦੌਰਾਨ ਕੋਹਲੀ ਨੇ ਉਨ੍ਹਾਂ ਨੂੰ ਜੱਫੀ ਵੀ ਪਾਈ। ਅਸ਼ਵਿਨ ਐਡੀਲੇਡ ਡੇ ਨਾਈਟ ਟੈਸਟ ‘ਚ ਭਾਰਤੀ ਟੀਮ ਦਾ ਹਿੱਸਾ ਸਨ।

(Ravichandran Ashwin’s Cricket Career) ਰਵੀਚੰਦਰਨ ਅਸ਼ਵਿਨ ਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ

ਸਪਿਨਰ ਰਵੀਚੰਦਰਨ ਅਸ਼ਵਿਨ ਨੇ 5 ਜੂਨ 2010 ਨੂੰ ਹਰਾਰੇ ‘ਚ ਸ਼੍ਰੀਲੰਕਾ ਦੇ ਖ਼ਿਲਾਫ ਇੱਕ ਵਨਡੇ ‘ਚ ਅੰਤਰਰਾਸ਼ਟਰੀ ਕ੍ਰਿਕਟ ‘ਚ ਡੈਬਿਊ ਕੀਤ । ਇਸਦੇ ਨਾਲ ਹੀ 12 ਜੂਨ 2010 ਨੂੰ ਹਰਾਰੇ ‘ਚ ਜ਼ਿੰਬਾਬਵੇ ਦੇ ਖ਼ਿਲਾਫ ਆਪਣਾ ਟੀ-20 ਡੈਬਿਊ ਕੀਤਾ। ਅਸ਼ਵਿਨ ਦਾ ਟੈਸਟ ਡੈਬਿਊ 2011 ‘ਚ ਵੈਸਟਇੰਡੀਜ਼ ਖ਼ਿਲਾਫ ਦਿੱਲੀ ‘ਚ ਹੋਇਆ ਸੀ। ਅਸ਼ਵਿਨ ਟੈਸਟ ‘ਚ ਸਭ ਤੋਂ ਵੱਧ ਪਲੇਅਰ ਆਫ ਦ ਸੀਰੀਜ਼ ਐਵਾਰਡ ਜਿੱਤਣ ਵਾਲਾ ਖਿਡਾਰੀ ਵੀ ਹੈ। ਅਸ਼ਵਿਨ ਟੈਸਟ ‘ਚ 11 ਵਾਰ ‘ਪਲੇਅਰ ਆਫ ਦਿ ਸੀਰੀਜ਼’ ਦਾ ਐਵਾਰਡ ਜਿੱਤ ਚੁੱਕਾ ਹੈ।

R Ashwin News

(Ravichandran Ashwin’s cricket Records) ਰਵੀਚੰਦਰਨ ਅਸ਼ਵਿਨ ਦੇ ਕ੍ਰਿਕਟ ਰਿਕਾਰਡ

38 ਸਾਲਾ ਸਪਿਨਰ ਰਵੀਚੰਦਰਨ ਅਸ਼ਵਿਨ (R Ashwin) ਨੇ ਭਾਰਤ ਲਈ ਕਈ ਰਿਕਾਰਡ ਬਣਾਏ ਹਨ। ਉਹ ਟੈਸਟ ‘ਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ‘ਚ ਸੱਤਵੇਂ ਸਥਾਨ ’ਤੇ ਹੈ। ਆਰ ਅਸ਼ਵਿਨ ਦੇ ਨਾਂ 106 ਟੈਸਟ ਮੈਚਾਂ ‘ਚ 537 ਵਿਕਟਾਂ ਹਾਸਲ ਕੀਤੀਆਂ ਹਨ ।ਅਸ਼ਵਿਨ ਨੇ 59 ਦੌੜਾਂ ‘ਤੇ ਸੱਤ ਵਿਕਟਾਂ ਉਨ੍ਹਾਂ ਦੀ ਸਰਵੋਤਮ ਗੇਂਦਬਾਜ਼ੀ ਦਾ ਰਿਕਾਰਡ ਉਨ੍ਹਾਂ ਦੇ ਨਾਂ ਹੈ। ਅਸ਼ਵਿਨ ਦੀ ਔਸਤ 24.00 ਅਤੇ ਸਟ੍ਰਾਈਕ ਰੇਟ 50.73 ਰਹੀ । ਭਾਰਤ ਲਈ ਟੈਸਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਸਾਬਕਾ ਖਿਡਾਰੀ ਅਨਿਲ ਕੁੰਬਲੇ ਹਨ, ਜਿਨ੍ਹਾਂ ਦੇ ਨਾਂ 619 ਟੈਸਟ ਵਿਕਟਾਂ ਹਨ ਅਤੇ ਆਰ ਅਸ਼ਵਿਨ ਦੂਜੇ ਨੰਬਰ ‘ਤੇ ਹਨ |

R Ashwin

ਅਸ਼ਵਿਨ ਦੇ ਨਾਂ ਟੈਸਟ ‘ਚ 37 ਪੰਜ ਵਿਕਟਾਂ ਹਨ, ਜੋ ਕਿਸੇ ਭਾਰਤੀ ਗੇਂਦਬਾਜ਼ ਵੱਲੋਂ ਸਭ ਤੋਂ ਜ਼ਿਆਦਾ ਹਨ। ਉਸ ਤੋਂ ਬਾਅਦ ਕੁੰਬਲੇ ਦੀ ਵਾਰੀ ਹੈ। ਕੁੰਬਲੇ ਨੇ ਟੈਸਟ ਵਿੱਚ 35 ਪਾਰੀਆਂ ਵਿੱਚ ਪੰਜ ਵਿਕਟਾਂ ਲਈਆਂ ਸਨ। ਸਭ ਤੋਂ ਵੱਧ ਪਾਰੀਆਂ ਵਿੱਚ ਪੰਜ ਵਿਕਟਾਂ ਲੈਣ ਦਾ ਓਵਰਆਲ ਰਿਕਾਰਡ ਸ਼੍ਰੀਲੰਕਾ ਦੇ ਮੁਥੱਈਆ ਮੁਰਲੀਧਰਨ ਦੇ ਨਾਮ ਹੈ। ਉਸਨੇ ਅਜਿਹਾ 67 ਵਾਰ ਕੀਤਾ। ਅਸ਼ਵਿਨ ਸ਼ੇਨ ਵਾਰਨ ਨਾਲ ਸਾਂਝੇ ਤੌਰ ‘ਤੇ ਦੂਜੇ ਸਥਾਨ ‘ਤੇ ਹੈ।

106 ਟੈਸਟ ਖੇਡਣ ਤੋਂ ਇਲਾਵਾ ਅਸ਼ਵਿਨ 116 ਵਨਡੇ ਅਤੇ 65 ਟੀ-20 ਮੈਚਾਂ ‘ਚ ਵੀ ਟੀਮ ਇੰਡੀਆ ਦਾ ਹਿੱਸਾ ਰਹੇ। ਅਸ਼ਵਿਨ ਨੇ ਵਨਡੇ ‘ਚ 156 ਅਤੇ ਟੀ-20 ‘ਚ 72 ਵਿਕਟਾਂ ਲਈਆਂ। ਵਨਡੇ ‘ਚ ਉਸ ਦੀ ਸਰਵੋਤਮ ਗੇਂਦਬਾਜ਼ੀ 25 ਦੌੜਾਂ ‘ਤੇ ਚਾਰ ਵਿਕਟਾਂ ਅਤੇ ਟੀ-20 ‘ਚ ਅੱਠ ਦੌੜਾਂ ‘ਤੇ ਚਾਰ ਵਿਕਟਾਂ ਹਨ। ਵਨਡੇ ‘ਚ ਉਸ ਦੀ ਔਸਤ 4.93 ਅਤੇ ਟੀ-20 ‘ਚ 6.90 ਰਹੀ ਹੈ, ਹਾਲਾਂਕਿ ਇਨ੍ਹਾਂ ਦੋਵਾਂ ‘ਚ ਉਹ ਇਕ ਵਾਰ ਵੀ ਪਾਰੀ ‘ਚ ਪੰਜ ਵਿਕਟਾਂ ਨਹੀਂ ਲੈ ਸਕੇ।

R Ashwin

ਇਸ ਤੋਂ ਇਲਾਵਾ ਅਸ਼ਵਿਨ ਨੇ ਟੈਸਟ ‘ਚ ਵੀ ਕਾਫੀ ਦੌੜਾਂ ਬਣਾਈਆਂ ਹਨ। ਟੈਸਟ ‘ਚ ਉਨ੍ਹਾਂ ਦੇ ਨਾਂ 3503 ਦੌੜਾਂ ਹਨ। ਇਸ ਦੌਰਾਨ ਅਸ਼ਵਿਨ ਦੀ ਔਸਤ 25.75 ਰਹੀ ਹੈ। ਟੈਸਟ ‘ਚ ਅਸ਼ਵਿਨ ਦੇ ਨਾਂ ਸਭ ਤੋਂ ਜ਼ਿਆਦਾ ਸਕੋਰ 124 ਦੌੜਾਂ ਹਨ। ਉਨ੍ਹਾਂ ਨੇ ਛੇ ਸੈਂਕੜੇ ਅਤੇ 14 ਅਰਧ ਸੈਂਕੜੇ ਲਗਾਏ ਹਨ। ਇਸ ਤੋਂ ਇਲਾਵਾ ਅਸ਼ਵਿਨ ਨੇ ਵਨਡੇ ‘ਚ 16.44 ਦੀ ਔਸਤ ਨਾਲ 707 ਦੌੜਾਂ ਅਤੇ ਟੀ-20 ‘ਚ 114.99 ਦੀ ਸਟ੍ਰਾਈਕ ਰੇਟ ਨਾਲ 184 ਦੌੜਾਂ ਬਣਾਈਆਂ ਹਨ।

Read More: IND vs AUS: ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਡਰਾਅ

Scroll to Top