R Ashwin

ਭਾਰਤੀ ਸਪਿਨਰ ਆਰ ਅਸ਼ਵਿਨ ‘ਤੇ ਲੱਗੇ ਗੇਂਦ ਟੈਂਪਰਿੰਗ ਦੇ ਦੋਸ਼ ਖਾਰਜ

ਸਪੋਰਟਸ, 17 ਜੂਨ 2025: ਸਾਬਕਾ ਭਾਰਤੀ ਆਫ ਸਪਿਨਰ ਆਰ ਅਸ਼ਵਿਨ (R Ashwin) ਨੂੰ ਤਾਮਿਲਨਾਡੂ ਪ੍ਰੀਮੀਅਰ ਲੀਗ (TNPL) ਨੇ ਗੇਂਦ ਟੈਂਪਰਿੰਗ (ਛੇੜਛਾੜ) ਦੇ ਦੋਸ਼ਾਂ ‘ਤੇ ਕਲੀਨ ਚਿੱਟ ਦੇ ਦਿੱਤੀ ਹੈ। ਇਹ ਦੋਸ਼ ਮਦੁਰਾਈ ਪੈਂਥਰਜ਼ ਫਰੈਂਚਾਇਜ਼ੀ ਨੇ ਅਸ਼ਵਿਨ ਅਤੇ ਉਨ੍ਹਾਂ ਦੀ ਟੀਮ ਡਿੰਡੀਗੁਲ ਡ੍ਰੈਗਨਜ਼ ਵਿਰੁੱਧ ਲਗਾਏ ਸਨ। ਦਰਅਸਲ, 14 ਜੂਨ ਨੂੰ ਸਲੇਮ ‘ਚ ਖੇਡੇ ਗਏ ਮੈਚ ਦੌਰਾਨ, ਮਦੁਰਾਈ ਟੀਮ ਨੇ ਸ਼ਿਕਾਇਤ ਕੀਤੀ ਸੀ ਕਿ ਡਿੰਡੀਗੁਲ ਡ੍ਰੈਗਨਜ਼ ਨੇ ਗੇਂਦ ਨੂੰ ਖਰਾਬ ਕਰਨ ਲਈ ਕੈਮੀਕਲ ਵਾਲੇ ਤੌਲੀਏ ਦੀ ਵਰਤੋਂ ਕੀਤੀ, ਜਿਸ ਕਾਰਨ ਬੱਲੇਬਾਜ਼ਾਂ ਨੂੰ ਖੇਡਣ ‘ਚ ਮੁਸ਼ਕਿਲ ਆਈ।

ਮਦੁਰਾਈ ਪੈਂਥਰਜ਼ ਦੇ ਕੋਚ ਸ਼ਿਜੀਤ ਚੰਦਰਨ ਨੇ ਆਪਣੀ ਸ਼ਿਕਾਇਤ ‘ਚ ਲਿਖਿਆ, “ਸਾਡੀ ਪਾਰੀ ਦੌਰਾਨ ਗੇਂਦ ਦੀ ਹਾਲਤ ਬਹੁਤ ਤੇਜ਼ੀ ਨਾਲ ਵਿਗੜ ਗਈ, ਜਿਸ ਨਾਲ ਬੱਲੇਬਾਜ਼ਾਂ ਦੇ ਪ੍ਰਦਰਸ਼ਨ ‘ਤੇ ਅਸਰ ਪਿਆ। ਪਾਵਰਪਲੇ ਤੋਂ ਬਾਅਦ ਹਰ ਸ਼ਾਟ ਇਸ ਤਰ੍ਹਾਂ ਲੱਗ ਰਿਹਾ ਸੀ, ਜਿਵੇਂ ਬੱਲੇਬਾਜ਼ ਕ੍ਰਿਕਟ ਦੀ ਗੇਂਦ ਨੂੰ ਨਹੀਂ ਸਗੋਂ ਪੱਥਰ ਨਾਲ ਮਾਰ ਰਹੇ ਹੋਣ। ਸਾਨੂੰ ਲੱਗਦਾ ਹੈ ਕਿ ਆਰ ਅਸ਼ਵਿਨ (R Ashwin) ਦੀ ਡਿੰਡੀਗੁਲ ਟੀਮ ਨੇ ਇੱਕ ਤੌਲੀਏ ਦੀ ਵਰਤੋਂ ਕੀਤੀ ਜਿਸ ‘ਚ ਗੇਂਦ ਦੀ ਹਾਲਤ ਬਦਲਣ ਲਈ ਪਹਿਲਾਂ ਹੀ ਇੱਕ ਰਫਨਿੰਗ ਏਜੰਟ ਲਗਾਇਆ ਗਿਆ ਸੀ। ਇਹ ਖੇਡ ਦੀ ਭਾਵਨਾ ਦੇ ਵਿਰੁੱਧ ਹੈ ਅਤੇ ਧੋਖਾਧੜੀ ਦੇ ਬਰਾਬਰ ਹੈ।”

TNPL ਨੇ ਕੀ ਕਿਹਾ?

ਮਾਮਲੇ ਦੀ ਸਮੀਖਿਆ ਕਰਨ ਤੋਂ ਬਾਅਦ, TNPL ਦੇ ਸੀਈਓ ਪ੍ਰਸੰਨਾ ਕੰਨਨ ਨੇ ਕਿਹਾ ਕਿ ਬਾਲ ਟੈਂਪਰਿੰਗ ਦਾ ਕੋਈ ਸਬੂਤ ਨਹੀਂ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਵਰਤੇ ਤੌਲੀਏ ਸਾਰੀਆਂ ਟੀਮਾਂ ਨੂੰ TNCA (ਤਾਮਿਲਨਾਡੂ ਕ੍ਰਿਕਟ ਐਸੋਸੀਏਸ਼ਨ) ਦੁਆਰਾ ਪ੍ਰਦਾਨ ਕੀਤੇ ਸਨ ਅਤੇ ਅੰਪਾਇਰਾਂ ਅਤੇ ਮੈਚ ਰੈਫਰੀ ਨੇ ਮੈਚ ਦੌਰਾਨ ਗੇਂਦ ‘ਤੇ ਨੇੜਿਓਂ ਨਜ਼ਰ ਰੱਖੀ।

ਪ੍ਰਸੰਨਾ ਕੰਨਨ ਨੇ ਕਿਹਾ, ‘ਮੈਚ ਦੌਰਾਨ ਕੋਈ ਇਤਰਾਜ਼ ਨਹੀਂ ਚੁੱਕਿਆ ਗਿਆ ਅਤੇ ਕੋਈ ਸਿੱਧਾ ਸਬੂਤ ਨਹੀਂ ਮਿਲਿਆ ਹੈ। ਲਗਾਏ ਗਏ ਦੋਸ਼ ਅੰਦਾਜ਼ੇ ਅਤੇ ਮੈਚ ਤੋਂ ਬਾਅਦ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਮਦੁਰਾਈ ਫਰੈਂਚਾਇਜ਼ੀ ਕੋਲ ਕੋਈ ਸਬੂਤ (ਵੀਡੀਓ, ਫੋਟੋਆਂ ਜਾਂ ਗਵਾਹ) ਹਨ, ਤਾਂ ਉਹ 17 ਜੂਨ ਦੁਪਹਿਰ 3 ਵਜੇ ਤੱਕ ਇੱਕ ਸੁਤੰਤਰ ਜਾਂਚ ਕਮਿਸ਼ਨ ਦੀ ਮੰਗ ਕਰ ਸਕਦੇ ਹਨ।’

Read More: ਕਰੁਣ ਨਾਇਰ ਦਾ ਵੱਡਾ ਖ਼ੁਲਾਸਾ, ਮਸ਼ਹੂਰ ਭਾਰਤੀ ਕ੍ਰਿਕਟਰ ਨੇ ਮੈਨੂੰ ਸੰਨਿਆਸ ਲੈਣ ਦੀ ਦਿੱਤੀ ਸੀ ਸਲਾਹ

Scroll to Top