ਅਮਰੀਕਾ, 12 ਜੂਨ 2025: ਭਾਰਤੀ ਮੂਲ ਦੇ ਸ਼੍ਰੀਨਿਵਾਸ ਮੁਕਮਲਾ (Srinivas Mukkamala) ਨੂੰ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਚੁਣਿਆ ਗਿਆ ਹੈ। ਸ਼੍ਰੀਨਿਵਾਸ ਇਸ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਭਾਰਤੀ ਬਣਨ ਦਾ ਮਾਣ ਹਾਸਲ ਹੋਇਆ ਹੈ। ਸ਼੍ਰੀਨਿਵਾਸ ਨੇ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ 180ਵੇਂ ਪ੍ਰਧਾਨ ਬਣਨ ‘ਤੇ ਖੁਸ਼ੀ ਪ੍ਰਗਟ ਕੀਤੀ। 178 ਸਾਲ ਪੁਰਾਣੀ ਅਮਰੀਕਨ ਮੈਡੀਕਲ ਐਸੋਸੀਏਸ਼ਨ ਅਮਰੀਕਾ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਪ੍ਰਭਾਵਸ਼ਾਲੀ ਮੈਡੀਕਲ ਸੰਸਥਾ ਹੈ।
ਸ਼੍ਰੀਨਿਵਾਸ ਨੂੰ ਬੌਬੀ ਮੁਕਮਲਾ (Srinivas Mukkamala) ਵਜੋਂ ਵੀ ਜਾਣਿਆ ਜਾਂਦਾ ਹੈ, ਸ਼੍ਰੀਨਿਵਾਸ ਇੱਕ ਈਐਨਟੀ ਮਾਹਰ ਹਨ। ਇਹ ਪ੍ਰਾਪਤੀ ਇਸ ਲਈ ਵੀ ਖਾਸ ਹੈ ਕਿਉਂਕਿ ਪਿਛਲੇ ਸਾਲ ਨਵੰਬਰ ‘ਚ ਸ਼੍ਰੀਨਿਵਾਸ ‘ਨੂੰ ਬ੍ਰੇਨ ਕੈਂਸਰ ਦਾ ਪਤਾ ਲੱਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਬ੍ਰੇਨ ਦੀ ਸਰਜਰੀ ਹੋਈ ਸੀ।
ਸ਼ਿਕਾਗੋ ‘ਚ ਕਰਵਾਏ ਇੱਕ ਪ੍ਰੋਗਰਾਮ ‘ਚ ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਬੋਲਦੇ ਹੋਏ, ਡਾ. ਸ਼੍ਰੀਨਿਵਾਸ ਨੇ ਕਿਹਾ ਕਿ ‘ਕੁਝ ਮਹੀਨੇ ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਮੈਂ ਅੱਜ ਇੱਥੇ ਮੌਜੂਦ ਹੋਵਾਂਗਾ ਜਾਂ ਨਹੀਂ, ਪਰ ਬ੍ਰੇਨ ਦੀ ਸਰਜਰੀ ਤੋਂ ਬਾਅਦ ਅੱਜ ਰਾਤ ਇੱਥੇ ਇਹ ਸਨਮਾਨ ਪ੍ਰਾਪਤ ਕਰਨਾ ਇੱਕ ਸੁਪਨੇ ਤੋਂ ਘੱਟ ਨਹੀਂ ਹੈ।’ ਸ਼੍ਰੀਨਿਵਾਸ ਮਰੀਜ਼ਾਂ ਦੇ ਅਧਿਕਾਰਾਂ ਦੇ ਕੱਟੜ ਸਮਰਥਕ ਰਹੇ ਹਨ। ਅਮਰੀਕਨ ਮੈਡੀਕਲ ਐਸੋਸੀਏਸ਼ਨ ਦੇ ਮੁਖੀ ਹੋਣ ਦੇ ਨਾਤੇ, ਸ਼੍ਰੀਨਿਵਾਸ ਇੱਕ ਬਿਹਤਰ, ਬਰਾਬਰੀ ਵਾਲੀ ਸਿਹਤ ਪ੍ਰਣਾਲੀ ਬਣਾਉਣ ਲਈ ਕੰਮ ਕਰਨਗੇ।
ਡਾ. ਮੁਕਮਾਲਾ ਨੇ ਮਿਸ਼ੀਗਨ ਯੂਨੀਵਰਸਿਟੀ ਦੇ ਮਿਸ਼ੀਗਨ ਮੈਡੀਕਲ ਸਕੂਲ ਤੋਂ ਮੈਡੀਕਲ ਦੀ ਪੜ੍ਹਾਈ ਕੀਤੀ। ਡਾ. ਮੁਕਮਾਲਾ ਦੀ ਪਤਨੀ ਨੀਤਾ ਕੁਲਕਰਨੀ ਵੀ ਇੱਕ ਡਾਕਟਰ ਹਨ। ਇਸ ਜੋੜੇ ਦੇ ਦੋ ਪੁੱਤਰ ਹਨ, ਜਿਨ੍ਹਾਂ ‘ਚੋਂ ਨਿਖਿਲ ਇੱਕ ਬਾਇਓਮੈਡੀਕਲ ਇੰਜੀਨੀਅਰ ਹੈ ਅਤੇ ਦੂਜਾ ਪੁੱਤਰ ਦੇਵਨ ਰਾਜਨੀਤੀ ਸ਼ਾਸਤਰ ‘ਚ ਪੀਐਚਡੀ ਕਰ ਰਿਹਾ ਹੈ।
Read More: America News: ਛੇ ਭਾਰਤੀ ਮੂਲ ਦੇ ਨੇਤਾਵਾਂ ਨੇ ਅਮਰੀਕੀ ਸੰਸਦ ਦੇ ਮੈਂਬਰ ਵਜੋਂ ਚੁੱਕੀ ਸਹੁੰ