Paris Olympics

Paris Olympics: ਪੈਰਿਸ ਓਲੰਪਿਕ ਲਈ 117 ਐਥਲੀਟਾਂ ਦਾ ਦਲ ਭੇਜੇਗਾ ਭਾਰਤੀ ਓਲੰਪਿਕ ਸੰਘ

ਚੰਡੀਗੜ੍ਹ, 18 ਜੁਲਾਈ 2024: 26 ਜੁਲਾਈ ਤੋਂ ਪੈਰਿਸ ਓਲੰਪਿਕ (Paris Olympics) ਦਾ ਆਗਾਜ਼ ਹੋਣ ਜਾ ਰਿਹਾ ਹੈ | ਇਸ ਵਾਰ ਭਾਰਤੀ ਓਲੰਪਿਕ ਸੰਘ (IOA) ਪੈਰਿਸ ਓਲੰਪਿਕ ਲਈ ਆਪਣਾ ਸਭ ਤੋਂ ਵੱਡਾ ਦਲ ਭੇਜਣ ਜਾ ਰਿਹਾ ਹੈ | ਇਸ ਦਲ ‘ਚ 7 ਰਿਜ਼ਰਵ ਸਮੇਤ 117 ਐਥਲੀਟਾਂ ਨੂੰ ਸ਼ਾਮਲ ਕੀਤਾ ਗਿਆ ਹੈ | ਖੇਡ ਮੰਤਰਾਲੇ ਮੁਤਾਬਕ ਆਗਾਮੀ ਓਲੰਪਿਕ ਲਈ ਭਾਰਤੀ ਦਲ ਦੇ ਨਾਲ 140 ਸਹਾਇਕ ਸਟਾਫ਼ ਅਤੇ ਅਧਿਕਾਰੀ ਵੀ ਨਾਲ ਜਾਣਗੇ।

ਇਨ੍ਹਾਂ ਖੇਡਾਂ (Paris Olympics) ‘ਚ 29 ਭਾਰਤੀ ਐਥਲੀਟ ਤਗਮਿਆਂ ਲਈ ਆਪਣੀ ਚੁਣੌਤੀ ਪੇਸ਼ ਕਰਨਗੇ, ਜਿਨ੍ਹਾਂ ‘ਚ 11 ਬੀਬੀਆਂ ਅਤੇ 18 ਪੁਰਸ਼ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸ਼ੂਟਿੰਗ ਦੇ 21 ਅਤੇ ਹਾਕੀ ਦੇ 19 ਖਿਡਾਰੀ, ਟੇਬਲ ਟੈਨਿਸ ਲਈ ਅੱਠ ਖਿਡਾਰੀ, ਕੁਸ਼ਤੀ ਦੇ ਛੇ, ਤੀਰਅੰਦਾਜ਼ੀ ਦੇ ਛੇ, ਮੁੱਕੇਬਾਜ਼ੀ ਦੇ ਛੇ, ਗੋਲਫ ਲਈ ਚਾਰ, ਟੈਨਿਸ ਲਈ ਤਿੰਨ, ਤੈਰਾਕੀ ਲਈ ਦੋ ਘੋੜ ਸਵਾਰੀ ਲਈ ਦੋ, ਜੂਡੋ, ਰੋਇੰਗ ਅਤੇ ਵੇਟਲਿਫਟਿੰਗ ਅਤੇ ਬੈਡਮਿੰਟਨ ‘ਚ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਸਮੇਤ ਸੱਤ ਖਿਡਾਰੀ ਹੋਣਗੇ।

Scroll to Top