July 4, 2024 8:00 pm
Arabian Sea

ਭਾਰਤੀ ਜਲ ਸੈਨਾ ਨੇ ਅਰਬ ਸਾਗਰ ‘ਚ 24 ਘੰਟਿਆਂ ਅੰਦਰ ਦੋ ਜਹਾਜ਼ਾਂ ਨੂੰ ਸਮੁੰਦਰੀ ਡਾਕੂਆਂ ਤੋਂ ਬਚਾਇਆ

ਚੰਡੀਗੜ੍ਹ, 30 ਜਨਵਰੀ 2024: ਭਾਰਤੀ ਜਲ ਸੈਨਾ ਨੇ 28 ਅਤੇ 29 ਜਨਵਰੀ ਨੂੰ ਸਿਰਫ਼ 24 ਘੰਟਿਆਂ ਦੇ ਅੰਦਰ ਅਰਬ ਸਾਗਰ (Arabian Sea) ਵਿੱਚ ਸਮੁੰਦਰੀ ਡਾਕੂਆਂ ਦੁਆਰਾ ਹਾਈਜੈਕਿੰਗ ਦੀਆਂ ਦੋ ਵੱਡੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਰੱਖਿਆ ਅਧਿਕਾਰੀਆਂ ਦੇ ਅਨੁਸਾਰ, ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਆਈਐਨਐਸ ਸੁਮਿਤਰਾ ਨੇ ਐਤਵਾਰ ਨੂੰ ਈਰਾਨੀ ਜਹਾਜ਼ ਐਫਵੀ ਇਮਾਨ ਨੂੰ ਬਚਾਉਣ ਤੋਂ ਬਾਅਦ ਇੱਕ ਹੋਰ ਆਪ੍ਰੇਸ਼ਨ ਵਿੱਚ ਸੋਮਾਲੀਅਨ ਸਮੁੰਦਰੀ ਡਾਕੂਆਂ ਦੇ ਚੁੰਗਲ ਤੋਂ ਜਹਾਜ਼ ਅਲ ਨਈਮੀ ਨੂੰ ਬਚਾਇਆ। ਦੱਸਿਆ ਜਾ ਰਿਹਾ ਹੈ ਕਿ ਇਸ ਆਪਰੇਸ਼ਨ ਵਿੱਚ ਭਾਰਤੀ ਮਰੀਨ ਕਮਾਂਡੋਜ਼ ਨੇ ਵੀ ਹਿੱਸਾ ਲਿਆ।

ਜਾਣਕਾਰੀ ਮੁਤਾਬਕ ਇਹ ਘਟਨਾ ਕੇਰਲ ਦੇ ਕੋਚੀ ਦੇ ਤੱਟ ਤੋਂ 800 ਮੀਲ ਦੂਰ ਅਰਬ ਸਾਗਰ (Arabian Sea) ‘ਚ ਵਾਪਰੀ। ਸਮੁੰਦਰੀ ਡਾਕੂਆਂ ਨੇ ਇੱਥੇ ਈਰਾਨੀ ਝੰਡੇ ਵਾਲੇ ਜਹਾਜ਼ ਅਤੇ ਇਸ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਬੰਧਕ ਬਣਾ ਲਿਆ। ਇਸ ਤੋਂ ਬਾਅਦ ਭਾਰਤੀ ਜਲ ਸੈਨਾ ਨੇ ਆਪਣਾ ਜੰਗੀ ਬੇੜਾ ਆਈਐਨਐਸ ਸੁਮਿਤਰਾ ਭੇਜਿਆ ਅਤੇ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਅਧਿਕਾਰੀਆਂ ਨੇ ਕਿਹਾ ਕਿ ਭਾਰਤ ਨੇ ਜਹਾਜ਼ਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਹਿੰਦ ਮਹਾਸਾਗਰ ਖੇਤਰ ਵਿੱਚ ਹਰ ਥਾਂ ਸਖ਼ਤ ਚੌਕਸੀ ਰੱਖੀ ਹੋਈ ਹੈ।

ਭਾਰਤੀ ਜਲ ਸੈਨਾ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ 29 ਜਨਵਰੀ ਨੂੰ ਉਸਨੇ ਅਲ-ਨਈਮੀ ਨੂੰ ਬਚਾਉਣ ਲਈ ਇੱਕ ਅਭਿਆਨ ਚਲਾਇਆ ਸੀ। ਜਹਾਜ਼ ਵਿਚ ਸਵਾਰ ਸਾਰੇ 19 ਚਾਲਕ ਦਲ ਦੇ ਮੈਂਬਰ ਪਾਕਿਸਤਾਨੀ ਨਾਗਰਿਕ ਹਨ। ਸਮੁੰਦਰੀ ਕਮਾਂਡੋਜ਼ ਨੇ ਜਹਾਜ਼ ਨੂੰ ਘੇਰਾ ਪਾ ਕੇ ਆਪ੍ਰੇਸ਼ਨ ਕੀਤਾ ਅਤੇ ਲੁਟੇਰਿਆਂ ਦੇ ਜਹਾਜ਼ ‘ਚੋਂ ਭੱਜਣ ਦੀ ਪੁਸ਼ਟੀ ਕੀਤੀ।