Site icon TheUnmute.com

ਭਾਰਤ ਹਾਕੀ ਟੀਮ ਦੇ ਸਟਾਰ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਦੂਜੀ ਵਾਰ ਮਿਲਿਆ “FIH ਪਲੇਅਰ ਆਫ ਦਿ ਈਅਰ”

Harmanpreet Singh

ਚੰਡੀਗੜ੍ਹ 07 ਅਕਤੂਬਰ 2022: ਹਾਕੀ ਵਿੱਚ ਭਾਰਤ ਦੇ ਨਾਂ ਨਾਲ ਇੱਕ ਹੋਰ ਪ੍ਰਾਪਤੀ ਜੁੜੀ ਹੈ। ਸਟਾਰ ਡਿਫੈਂਡਰ ਅਤੇ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੂੰ ਐੱਫ ਆਈ ਐੱਚ (FIH)ਨੇ ਪੁਰਸ਼ ਵਰਗ ਵਿਚ ” ਐੱਫ ਆਈ ਐੱਚ ਪਲੇਅਰ ਆਫ ਦਿ ਈਅਰ” ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਹਰਮਨਪ੍ਰੀਤ ਨੇ ਲਗਾਤਾਰ ਦੂਜੀ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ। 26 ਸਾਲਾ ਹਰਮਨਪ੍ਰੀਤ ਅਜਿਹਾ ਕਰਨ ਵਾਲੀ ਦੁਨੀਆ ਦੀ ਚੌਥਾ ਖਿਡਾਰੀ ਹੈ।

ਐੱਫ ਆਈ ਐੱਚ (FIH) ਨੇ ਆਪਣੇ ਬਿਆਨ ‘ਚ ਕਿਹਾ ਹਰਮਨਪ੍ਰੀਤ ਸਿੰਘ ਮੌਜੂਦਾ ਹਾਕੀ ਸੁਪਰਸਟਾਰ ਹੈ। ਉਹ ਵਿਰੋਧੀ ਟੀਮਾਂ ਨੂੰ ਪਛਾੜਨ ਅਤੇ ਸਹੀ ਸਮੇਂ ‘ਤੇ ਮੌਜੂਦ ਰਹਿ ਕੇ ਉਨ੍ਹਾਂ ਵਿਰੁੱਧ ਗੋਲ ਕਰਨ ‘ਚ ਮਾਹਰ ਹੈ। ਹਰਮਨਪ੍ਰੀਤ ਟੀਮ ਲਈ ਵੱਧ ਤੋਂ ਵੱਧ ਗੋਲ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਲਗਾਤਾਰ ਆਪਣੀ ਕਾਬਲੀਅਤ ਵਿੱਚ ਸੁਧਾਰ ਕਰ ਰਿਹਾ ਹੈ। ਇਸੇ ਲਈ ਹੁਣ ਉਸ ਨੂੰ ਦੂਜੇ ਸਾਲ FIH ਪਲੇਅਰ ਆਫ ਦਿ ਈਅਰ ਐਵਾਰਡ ਲਈ ਚੁਣਿਆ ਗਿਆ ਹੈ।

Exit mobile version