Hockey

ਏਸ਼ੀਆਈ ਖੇਡਾਂ ‘ਚ ਭਾਰਤੀ ਹਾਕੀ ਪੁਰਸ਼ ਟੀਮ ਦੀ ਲਗਾਤਾਰ ਪੰਜਵੀਂ ਜਿੱਤ, ਬੰਗਲਾਦੇਸ਼ ਨੂੰ 12-0 ਨਾਲ ਹਰਾਇਆ

ਚੰਡੀਗੜ੍ਹ, 02 ਅਕਤੂਬਰ 2023: ਭਾਰਤੀ ਪੁਰਸ਼ ਟੀਮ ਨੇ ਏਸ਼ੀਆਈ ਖੇਡਾਂ ਦੇ ਹਾਕੀ (Hockey) ਮੁਕਾਬਲੇ ਵਿੱਚ ਬੰਗਲਾਦੇਸ਼ ਨੂੰ 12-0 ਨਾਲ ਹਰਾ ਦਿੱਤਾ ਹੈ। ਭਾਰਤੀ ਟੀਮ ਨੇ ਸੋਮਵਾਰ (2 ਅਕਤੂਬਰ) ਨੂੰ ਪੂਲ ਏ ਵਿੱਚ ਆਪਣੇ ਆਖਰੀ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੂੰ ਪੂਲ ਵਿੱਚ ਲਗਾਤਾਰ ਪੰਜਵੀਂ ਜਿੱਤ ਮਿਲੀ ਹੈ । ਉਹ ਹੁਣ ਤੱਕ ਭਾਰਤ ਇੱਕ ਵੀ ਮੈਚ ਨਹੀਂ ਹਾਰਿਆ ਹੈ। ਇਸ ਜਿੱਤ ਨਾਲ ਉਹ ਪੂਲ-ਏ ਵਿੱਚ ਸਿਖਰਲੇ ਸਥਾਨ ’ਤੇ ਰਿਹਾ।

ਭਾਰਤੀ ਟੀਮ ਹਾਕੀ (Hockey) ਟੀਮ ਹੁਣ 3 ਅਕਤੂਬਰ ਨੂੰ ਸੈਮੀਫਾਈਨਲ ‘ਚ ਉਤਰੇਗੀ । ਉੱਥੇ ਇਸ ਦਾ ਸਾਹਮਣਾ ਮੇਜ਼ਬਾਨ ਚੀਨ ਨਾਲ ਹੋ ਸਕਦਾ ਹੈ। ਇਸ ਵਾਰ ਭਾਰਤ ਨੇ ਹੁਣ ਤੱਕ 58 ਗੋਲ ਕੀਤੇ ਹਨ ਅਤੇ ਉਸਦੇ ਖ਼ਿਲਾਫ਼ ਸਿਰਫ ਪੰਜ ਗੋਲ ਹੋਏ ਹਨ।

ਭਾਰਤ ਲਈ ਮੈਚ ਵਿੱਚ ਕਪਤਾਨ ਹਰਮਨਪ੍ਰੀਤ ਸਿੰਘ ਅਤੇ ਮਨਦੀਪ ਸਿੰਘ ਨੇ ਆਪਣੀ ਹੈਟ੍ਰਿਕ ਪੂਰੀ ਕੀਤੀ। ਦੋਵਾਂ ਨੇ ਤਿੰਨ-ਤਿੰਨ ਗੋਲ ਕੀਤੇ। ਅਭਿਸ਼ੇਕ ਨੇ ਦੋ ਵਾਰ ਗੇਂਦ ਨੂੰ ਗੋਲ ਪੋਸਟ ਤੱਕ ਪਹੁੰਚਾਇਆ। ਲਲਿਤ ਉਪਾਧਿਆਏ, ਅਮਿਤ ਰੋਹੀਦਾਸ, ਅਭਿਸ਼ੇਕ ਅਤੇ ਨੀਲਕੰਤਾ ਸ਼ਰਮਾ ਨੇ ਇਕ-ਇਕ ਗੋਲ ਕੀਤਾ। ਜਿਕਰਯੋਗ ਹੈ ਕਿ ਭਾਰਤੀ ਪੁਰਸ਼ ਟੀਮ ਨੇ ਪਿਛਲੇ ਆਪਣੇ ਪਿਛਲੇ ਮੁਕਾਬਲੇ ‘ਚ ਪਾਕਿਸਤਾਨ ਨੂੰ 10-2 ਦੇ ਵੱਡੇ ਅੰਤਰ ਨਾਲ ਹਰਾਇਆ ਹੈ |

Scroll to Top