ਡੀ. ਗੁਕੇਸ਼

ਭਾਰਤੀ ਗ੍ਰੈਂਡਮਾਸਟਰ ਡੀ. ਗੁਕੇਸ਼ ਨੇ ਵਿਸ਼ਵ ਨੰਬਰ-1 ਮੈਗਨਸ ਕਾਰਲਸਨ ਨੂੰ ਹਰਾਇਆ

ਸਪੋਰਟਸ, 04 ਜੁਲਾਈ 2025: ਵਿਸ਼ਵ ਸ਼ਤਰੰਜ ਚੈਂਪੀਅਨ ਭਾਰਤੀ ਗ੍ਰੈਂਡਮਾਸਟਰ ਡੀ. ਗੁਕੇਸ਼ (D. Gukesh) ਨੇ ਗ੍ਰੈਂਡ ਸ਼ਤਰੰਜ ਟੂਰ ਰੈਪਿਡ 2025 ਦੇ ਜ਼ਾਗਰੇਬ ਪੜਾਅ ‘ਚ ਛੇਵੇਂ ਦੌਰ ‘ਚ ਨਾਰਵੇ ਦੇ ਵਿਸ਼ਵ ਨੰਬਰ ਇੱਕ ਮੈਗਨਸ ਕਾਰਲਸਨ ਨੂੰ ਕਾਲੇ ਮੋਹਰਿਆਂ ਨਾਲ ਹਰਾ ਦਿੱਤਾ। ਡੀ. ਗੁਕੇਸ਼ 10 ਅੰਕਾਂ ਨਾਲ ਟੂਰਨਾਮੈਂਟ ‘ਚ ਸਿਖਰਲੀ ਬੜ੍ਹਤ ‘ਤੇ ਆ ਗਿਆ ਹੈ।

ਪਹਿਲੇ ਦਿਨ ਤਿੰਨ ‘ਚੋਂ ਦੋ ਮੈਚ ਜਿੱਤਣ ਵਾਲੇ ਗੁਕੇਸ਼ (D. Gukesh) ਨੇ ਚੌਥੇ ਅਤੇ ਪੰਜਵੇਂ ਦੌਰ ‘ਚ ਉਜ਼ਬੇਕਿਸਤਾਨ ਦੇ ਨੋਦਿਰਬੇਕ ਅਬਦੁਸਤੋਰੋਵ ਅਤੇ ਅਮਰੀਕੀ ਗ੍ਰੈਂਡਮਾਸਟਰ ਫੈਬੀਆਨੋ ਕਾਰੂਆਨਾ ਨੂੰ ਹਰਾਇਆ। ਇਹ ਕਾਰਲਸਨ ‘ਤੇ ਗੁਕੇਸ਼ ਦੀ ਲਗਾਤਾਰ ਦੂਜੀ ਜਿੱਤ ਹੈ। ਪਿਛਲੇ ਮਹੀਨੇ ਉਨ੍ਹਾਂ ਨੇ ਨਾਰਵੇ ਸ਼ਤਰੰਜ ‘ਚ ਕਾਰਲਸਨ ਨੂੰ ਹਰਾਇਆ ਸੀ। ਗੁਕੇਸ਼ ਨੂੰ ਪਹਿਲੇ ਮੈਚ ‘ਚ ਪੋਲੈਂਡ ਦੇ ਡੂਡਾ ਨੇ 59 ਚਾਲਾਂ ‘ਚ ਹਰਾਇਆ ਸੀ। ਇਸ ਤੋਂ ਬਾਅਦ ਗੁਕੇਸ਼ ਨੇ ਵਾਪਸੀ ਕੀਤੀ। ਉਨ੍ਹਾਂ ਨੇ ਫਰਾਂਸ ਦੇ ਅਲੀਰੇਜ਼ਾ ਫਿਰੋਜਾ ਅਤੇ ਹਮਵਤਨ ਪ੍ਰਗਿਆਨੰਧਾ ਨੂੰ ਹਰਾਇਆ।

Read More: Chess: ਫ੍ਰੀਸਟਾਈਲ ਸ਼ਤਰੰਜ ਗ੍ਰੈਂਡ ਟੂਰਨਾਮੈਂਟ ‘ਚ ਸਾਰੇ ਮੈਚ ਹਾਰੇ ਵਿਸ਼ਵ ਚੈਂਪੀਅਨ ਡੀ ਗੁਕੇਸ਼

Scroll to Top