act of war

ਭਾਰਤ ਸਰਕਾਰ ਦਾ ਸਖ਼ਤ ਸੰਦੇਸ਼, ਅੱ.ਤ.ਵਾ.ਦੀ ਘਟਨਾ ਨੂੰ ਦੇਸ਼ ਵਿਰੁੱਧ ‘ਜੰਗ ਦੀ ਕਾਰਵਾਈ’ ਮੰਨਿਆ ਜਾਵੇਗਾ

ਦਿੱਲੀ, 10 ਮਈ 2025: ਭਾਰਤ ਅਤੇ ਪਾਕਿਸਤਾਨ ਨਾਲ ਤਣਾਅ ਦੇ ਵਿਚਾਲੇ ਭਾਰਤ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਕਿਹਾ ਹੈ ਕਿ ਭਵਿੱਖ ‘ਚ ਕਿਸੇ ਵੀ ਅੱ.ਤ.ਵਾ.ਦੀ ਘਟਨਾ ਨੂੰ ਦੇਸ਼ ਵਿਰੁੱਧ ‘ਜੰਗ ਦੀ ਕਾਰਵਾਈ’ (act of war) ਮੰਨਿਆ ਜਾਵੇਗਾ। ਇਸ ਫੈਸਲੇ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ (ਐਨਐਸਏ) ਅਜੀਤ ਡੋਭਾਲ, ਚੀਫ਼ ਆਫ਼ ਡਿਫੈਂਸ ਸਟਾਫ (ਸੀਡੀਐਸ) ਅਨਿਲ ਚੌਹਾਨ ਅਤੇ ਫੌਜ, ਜਲ ਫੌਜ ਅਤੇ ਹਵਾਈ ਫੌਜ ਦੇ ਮੁਖੀਆਂ ਨਾਲ ਇੱਕ ਮਹੱਤਵਪੂਰਨ ਮੀਟਿੰਗ ਕੀਤੀ। ਖਾਸ ਗੱਲ ਇਹ ਹੈ ਕਿ ਮੀਟਿੰਗ ‘ਚ ਤਿੰਨੋਂ ਫੌਜ ਮੁਖੀ ਅਤੇ ਸੀਡੀਐਸ ਖੁਦ ਲੜਾਕੂ ਵਰਦੀ ‘ਚ ਦਿਖਾਈ ਦਿੱਤੇ।

ਸਰਕਾਰੀ ਸੂਤਰਾਂ ਦੇ ਹਵਾਲੇ ਨਾਲ ਖ਼ਬਰ ਏਜੰਸੀ ਪੀਟੀਆਈ ਨੇ ਦੱਸਿਆ ਕਿ ਦੇਸ਼ ‘ਚ ਭਵਿੱਖ ‘ਚ ਹੋਣ ਵਾਲੀ ਕਿਸੇ ਵੀ ਅੱ.ਤ.ਵਾ.ਦੀ ਕਾਰਵਾਈ (act of war) ਨੂੰ ਭਾਰਤ ਵਿਰੁੱਧ ਜੰਗ ਦੀ ਕਾਰਵਾਈ ਮੰਨਿਆ ਜਾਵੇਗਾ। ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਭਵਿੱਖ ‘ਚ ਹੋਣ ਵਾਲੇ ਕਿਸੇ ਵੀ ਅੱ’ਤ’ਵਾ’ਦੀ ਹਮਲੇ ਨੂੰ ਜੰਗ ਛੇੜਨ ਦੀ ਕੋਸ਼ਿਸ਼ ਵਜੋਂ ਮੰਨਿਆ ਜਾਵੇਗਾ ਅਤੇ ਉਸ ਅਨੁਸਾਰ ਜਵਾਬ ਦਿੱਤਾ ਜਾਵੇਗਾ।

Read More: ਭਾਰਤ ਤੇ ਪਾ.ਕਿ.ਸ.ਤਾ.ਨ ਸੀਜਫਾਇਰ ਲਈ ਸਹਿਮਤ ਹੋਏ: ਡੋਨਾਲਡ ਟਰੰਪ

Scroll to Top