ਚੰਡੀਗੜ੍ਹ,16 ਮਈ 2024: ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ (Sunil Chhetri) ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਸੁਨੀਲ ਨੇ ਦੱਸਿਆ ਕਿ ਉਹ ਆਪਣਾ ਆਖਰੀ ਮੈਚ 6 ਜੂਨ ਨੂੰ ਕੁਵੈਤ ਖ਼ਿਲਾਫ਼ ਖੇਡਣਗੇ । ਸੁਨੀਲ ਛੇਤਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇਕ ਵੀਡੀਓ ਰਾਹੀਂ ਇਹ ਜਾਣਕਾਰੀ ਦਿੱਤੀ ਹੈ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਸੁਨੀਲ ਛੇਤਰੀ (Sunil Chhetri) ਦੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦੇ ਫੈਸਲੇ ਬਾਰੇ ਟਵੀਟ ਕੀਤਾ ਹੈ। ਬੋਰਡ ਨੇ ਲਿਖਿਆ, “ਤੁਹਾਡਾ ਕਰੀਅਰ ਅਸਾਧਾਰਣ ਤੋਂ ਘੱਟ ਨਹੀਂ ਰਿਹਾ ਅਤੇ ਤੁਸੀਂ ਭਾਰਤੀ ਫੁੱਟਬਾਲ ਅਤੇ ਭਾਰਤੀ ਖੇਡਾਂ ਲਈ ਇੱਕ ਸ਼ਾਨਦਾਰ ਆਈਕਨ ਰਹੇ ਹੋ।”