ਚੰਡੀਗੜ੍ਹ, 07 ਫਰਵਰੀ 2025: ਭਾਰਤੀ ਫੁੱਟਬਾਲ ਟੀਮ ਦੇ ਸਾਬਕਾ ਕਪਤਾਨ ਸੁਨੀਲ ਛੇਤਰੀ (Sunil Chhetri) ਨੇ ਰਿਟਾਇਰਮੈਂਟ ਤੋਂ ਵਾਪਸੀ ਦਾ ਫੈਸਲਾ ਕੀਤਾ ਹੈ। ਸੁਨੀਲ ਮਾਰਚ ‘ਚ ਫੀਫਾ ਅੰਤਰਰਾਸ਼ਟਰੀ ਵਿੰਡੋ ਦੌਰਾਨ ਭਾਰਤੀ ਟੀਮ ਲਈ ਖੇਡਦੇ ਨਜ਼ਰ ਆਉਣਗੇ | ਭਾਰਤ AFC ਏਸ਼ੀਅਨ ਕੱਪ 2027 ਕੁਆਲੀਫਾਇਰ ਦੇ ਆਪਣੇ ਤੀਜੇ ਦੌਰ ਵਿੱਚ ਬੰਗਲਾਦੇਸ਼ ਵਿਰੁੱਧ ਖੇਡੇਗਾ। ਇਹ ਮੈਚ 25 ਮਾਰਚ ਨੂੰ ਖੇਡਿਆ ਜਾਵੇਗਾ। 40 ਸਾਲਾ ਛੇਤਰੀ ਜੂਨ 2024 ‘ਚ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਸੀ।
ਜਿਕਰਯੋਗ ਹੈ ਕਿ 40 ਸਾਲਾ ਸੁਨੀਲ ਛੇਤਰੀ ਨੇ ਆਪਣੇ ਕਰੀਅਰ ਦਾ ਆਖਰੀ ਮੈਚ ਪਿਛਲੇ ਸਾਲ ਜੂਨ’ਚ ਖੇਡਿਆ ਸੀ। ਉਹ ਕੁਵੈਤ ਖਿਲਾਫ ਫੀਫਾ ਕੁਆਲੀਫਾਇਰ ਮੈਚ ‘ਚ ਆਪਣੀ ਟੀਮ ਨੂੰ ਜਿੱਤਣ ਵਿੱਚ ਮਦਦ ਨਹੀਂ ਕਰ ਸਕਿਆ। ਮੈਚ 0-0 ਦੀ ਬਰਾਬਰੀ ‘ਤੇ ਖਤਮ ਹੋਇਆ। ਛੇਤਰੀ ਨੇ ਆਪਣੀ ਸੰਨਿਆਸ ਤੋਂ ਬਾਅਦ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਸੀ ।
ਸਭ ਤੋਂ ਵੱਧ ਅੰਤਰਰਾਸ਼ਟਰੀ ਗੋਲ ਕਰਨ ਵਾਲਾ ਚੌਥਾ ਖਿਡਾਰੀ
ਸੁਨੀਲ (Sunil Chhetri) ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ 2005 ‘ਚ ਪਾਕਿਸਤਾਨ ਵਿਰੁੱਧ ਕੀਤੀ ਸੀ। ਸੁਨੀਲ ਅੰਤਰਰਾਸ਼ਟਰੀ ਗੋਲਾਂ (94) ਦੇ ਚੌਥੇ ਸਭ ਤੋਂ ਵੱਧ ਸਕੋਰਰ ਹਨ। ਇਸ ਦੇ ਨਾਲ ਹੀ, ਉਹ ਕ੍ਰਿਸਟੀਆਨੋ ਰੋਨਾਲਡੋ, ਅਲੀ ਦਾਈ ਅਤੇ ਲਿਓਨਲ ਮੇਸੀ ਤੋਂ ਬਾਅਦ ਸਰਗਰਮ ਖਿਡਾਰੀਆਂ ‘ਚੋਂ ਅੰਤਰਰਾਸ਼ਟਰੀ ਗੋਲਾਂ ਵਿੱਚ ਤੀਜਾ ਸਭ ਤੋਂ ਵੱਧ ਸਕੋਰਰ ਹੈ। ਸੁਨੀਲ ਨੂੰ 2011 ‘ਚ ਅਰਜੁਨ ਪੁਰਸਕਾਰ ਅਤੇ 2019 ‘ਚ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ ਸੀ।
Read More: ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਵੱਲੋਂ ਸੰਨਿਆਸ ਦਾ ਐਲਾਨ