Site icon TheUnmute.com

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਕਿਸਾਨਾਂ ਨੂੰ ਦਿੱਤੀ ਵਧਾਈ

ਭਾਰਤੀ ਕਿਸਾਨ ਯੂਨੀਅਨ ਏਕਤਾ

ਚੰਡੀਗੜ੍ਹ, 30 ਨਵੰਬਰ 2021 : ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਅਤੇ ਮੈਂਬਰ 9 ਮੈਂਬਰੀ ਕਮੇਟੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਸਮੂਹ ਕਿਸਾਨ ਵੀਰਾਂ ਨੂੰ ਵਧਾਈ ਦਿੰਦਿਆਂ ਕਿਹਾ ਜਿਸ ਤਰ੍ਹਾਂ ਕੱਲ 29 ਨਵੰਬਰ ਨੂੰ ਲੋਕ ਸਭਾ ਅਤੇ ਰਾਜ ਸਭਾ ਵਿੱਚ ਖੇਤੀ ਕਾਨੂੰਨ ਰੱਦ ਕਰਨ ਦਾ ਬਿੱਲ ਪਾਸ ਹੋਇਆ ਇਹ ਕਿਸਾਨ ਅੰਦੋਲਨ ਦਾ ਹੀ ਦਬਾ ਸੀ ਜਿਸ ਲਈ ਸਮੂਹ ਅੰਦੋਲਨਕਾਰੀ ਵਧਾਈ ਦੇ ਪਾਤਰ ਹਨ।

ਜਗਜੀਤ ਸਿੰਘ ਡੱਲੇਵਾਲ ਨੇ ਪੰਜਾਬ ਦੇ ਲੋਕਾਂ ਨੂੰ ਭਾਵਨਾਤਮਕ ਅਪੀਲ ਕਰਦਿਆ ਕਿਹਾ ਕਿ ਸੱਤ ਸੌ ਤੋਂ ਜ਼ਿਆਦਾ ਸ਼ਹੀਦਾਂ ਨੇ ਆਪਣੀ ਕੁਰਬਾਨੀ ਦੇ ਕੇ ਇਸ ਮੋਰਚੇ ਨੂੰ ਜਿੱਤ ਤੱਕ ਪਹੁੰਚਾਇਆ ਹੈ ਅਤੇ ਸਿੱਖ ਕੌਮ ਦੀ ਪੱਗ ਨੂੰ ਉੱਚਾ ਚੁੱਕਿਆ ਹੈ। ਡੱਲੇਵਾਲ ਨੇ ਕਿਹਾ ਕਿ ਜਦੋ ਦਾ ਇਹ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਸ਼ੁਰੂ ਹੋਇਆ ਹੈ ਉਸ ਸਮੇਂ ਤੋਂ ਹੁਣ ਤੱਕ ਹਰਿਆਣਾ ਵਿੱਚ 48 ਹਜ਼ਾਰ ਕਿਸਾਨ ਵੀਰਾਂ ਭੈਣਾਂ ਬੱਚਿਆਂ ਤੇ ਮੁਕੱਦਮੇ ਦਰਜ ਕੀਤੇ ਗਏ ਹਨ |

ਜੋ ਬਾਕੀ ਦੇਸ਼ ਦੇ ਹਿੱਸਿਆਂ ਵਿੱਚ ਮੁਕੱਦਮੇ ਦਰਜ ਹੋਏ ਨੇ ਉਹ ਵੱਖਰੇ ਹਨ ਉਹਨਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਹੁਣ ਵੱਡੇ ਭਾਈ ਦਾ ਫਰਜ਼ ਬਣਦਾ ਹੈ ਛੋਟੇ ਭਾਈ ਨਾਲ ਅਤੇ ਬਾਕੀ ਦੇਸ਼ ਦੇ ਕਿਸਾਨਾਂ ਨਾਲ ਖੜ੍ਹਨ ਦਾ, ਇਸ ਲਈ ਜਦੋ ਤੱਕ ਸਰਕਾਰ ਸਾਰੇ ਮੁਕੱਦਮੇ ਲਿਖਤੀ ਰੂਪ ਵਿੱਚ ਰੱਦ ਨਹੀਂ ਕਰਦੀ ਅਤੇ MSP ਉੱਪਰ ਗਰੰਟੀ ਕਾਨੂੰਨ ਬਣਾ ਕੇ,ਬਿਜਲੀ ਸੋਧ ਬਿੱਲ ਅਤੇ ਪਰਾਲੀ ਕਾਨੂੰਨ ਨੂੰ ਰੱਦ ਨਹੀ ਕਰਦੀ ਅਤੇ up ਦੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਇਨਸਾਫ਼ ਨਹੀ ਦਿੰਦੀ ਉਸ ਸਮੇਂ ਤੱਕ ਅੰਦੋਲਨ ਵਿੱਚ ਡਟੇ ਰਹਿਣ।

ਉਹਨਾਂ ਦਿੱਲੀ ਦੇ ਬਾਰਡਰਾ ਉੱਪਰ ਜਲਦੀ ਤੋਂ ਜਲਦੀ ਪਹੁੰਚਣ ਦੀ ਅਪੀਲ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਜੋ ਇੱਜ਼ਤ ਇਸ ਅੰਦੋਲਨ ਨੇ ਬਣਾਈ ਹੈ ਉਸ ਨੂੰ ਬਰਕਰਾਰ ਰੱਖਣਾ ਹੁਣ ਪੰਜਾਬ ਵਾਸੀਆਂ ਦੇ ਹੱਥ ਵਿੱਚ ਹੈ ਕਿਉਂਕਿ ਜਦੋਂ ਪੰਜਾਬ ਨੂੰ ਜਰੂਰਤ ਸੀ ਸਾਰਾ ਦੇਸ਼ ਪੰਜਾਬ ਨਾਲ ਖੜ੍ਹਾ ਸੀ ਤੇ ਹੁਣ ਸਾਡਾ ਫਰਜ਼ ਬਣਦਾ ਹੈ ਉਹਨਾਂ ਨਾਲ ਖੜ੍ਹਿਆ ਜਾਵੇ। ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸਰਕਾਰ ਹਰ ਰੋਜ ਅੰਦੋਲਨ ਖਤਮ ਕਰਵਾਉਣ ਅਤੇ ਮੋਰਚੇ ਨੂੰ ਉਠਾਉਣ ਲਈ ਸਾਜਿਸ਼ਾਂ ਕਰ ਰਚ ਰਹੀ ਹੈ ਉਹਨਾਂ ਨੇ ਅੰਦੋਲਨਕਾਰੀਆਂ ਨੂੰ ਕਿਹਾ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਜਲਦੀ ਤੋਂ ਜਲਦੀ ਦਿੱਲੀ ਦੇ ਬਾਰਡਰਾ ਉੱਪਰ ਪਹੁੰਚਿਆ ਜਾਵੇ ਤਾਂ ਜੋ ਸਰਕਾਰ ਤੇ ਦਬਾ ਬਣਾ ਕੇ ਮੁਕੱਦਮਿਆ ਨੂੰ ਰੱਦ ਕਰਵਾ ਕੇ ਅਤੇ ਬਾਕੀ ਦੀਆਂ ਮੰਗਾਂ ਨੂੰ ਮੰਨਵਾ ਕੇ ਅੰਦੋਲਨ ਨੂੰ ਜਲਦੀ ਜਿੱਤਿਆ ਜਾ ਸਕੇ।

Exit mobile version