ਚੰਡੀਗ੍ਹੜ, 26 ਸਤੰਬਰ 2023: ਹਾਂਗਜ਼ੂ ਵਿੱਚ ਚੱਲ ਰਹੀਆਂ 19ਵੀਆਂ ਏਸ਼ਿਆਈ ਖੇਡਾਂ (Asian Games) ਵਿੱਚ ਭਾਰਤ ਨੂੰ ਤੀਜੇ ਦਿਨ ਤੀਜਾ ਤਮਗਾ ਮਿਲਿਆ। ਘੋੜ ਸਵਾਰੀ ਟੀਮ ਨੇ ਅੱਜ ਦਾ ਪਹਿਲਾ ਸੋਨ ਤਮਗਾ ਜਿੱਤਿਆ ਹੈ। ਸੁਦੀਪਤੀ ਹਜੇਲਾ, ਦਿਵਿਆਕ੍ਰਿਤੀ ਸਿੰਘ, ਹਿਰਦੇ ਛੇੜਾ ਅਤੇ ਅਨੁਸ਼ ਅਗਰਵਾਲਾ ਦੀ ਜੋੜੀ ਨੇ ਇਸ ਈਵੈਂਟ ਵਿੱਚ 41 ਸਾਲ ਬਾਅਦ ਦੇਸ਼ ਲਈ ਸੋਨ ਤਮਗਾ ਜਿੱਤਿਆ।
ਸਕੋਰ:-
1. ਭਾਰਤ – 209.205 ਅੰਕ
2. ਚੀਨ – 204.882 ਅੰਕ
3. ਹਾਂਗਕਾਂਗ- 204.852
ਭਾਰਤ ਦੇ ਇਬਾਦ ਅਲੀ ਨੇ ਪੁਰਸ਼ਾਂ ਦੀ ਸੇਲਿੰਗ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਨੇਹਾ ਠਾਕੁਰ ਨੇ ਸੇਲਿੰਗ ਵਿੱਚ 28 ਅੰਕਾਂ ਨਾਲ ਚਾਂਦੀ ਦਾ ਤਮਗਾ ਜਿੱਤਿਆ ਸੀ। ਇਹ ਭਾਰਤ ਦਾ ਦਿਨ ਦਾ ਦੂਜਾ ਤਮਗਾ ਹੈ। ਇਸ ਨਾਲ ਭਾਰਤ ਦੇ ਹੁਣ ਏਸ਼ਿਆਈ ਖੇਡਾਂ ਵਿੱਚ 14 ਤਗ਼ਮੇ ਹੋ ਗਏ ਹਨ। ਜਿਸ ਵਿੱਚ ਤਿੰਨ ਸੋਨ ਤਮਗੇ ਸ਼ਾਮਲ ਹਨ ।
ਜਦੋਂ ਕਿ ਤੈਰਾਕੀ ਵਿੱਚ ਪੁਰਸ਼ਾਂ ਦੀ 4×100 ਮੀਟਰ ਮੈਡਲੇ ਰਿਲੇਅ ਟੀਮ ਕੌਮੀ ਰਿਕਾਰਡ ਬਣਾ ਕੇ ਫਾਈਨਲ ਵਿੱਚ ਪਹੁੰਚੀ ਹੈ। ਅੰਕਿਤਾ ਰੈਨਾ ਟੈਨਿਸ ਦੇ ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਭਾਰਤ ਨੇ ਹਾਕੀ ਵਿੱਚ ਸਿੰਗਾਪੁਰ ਨੂੰ 16-1 ਨਾਲ ਹਰਾਇਆ ਸੀ। ਇਸ ਤੋਂ ਇਲਾਵਾ, ਜੂਡੋ ਵਿੱਚ ਦੋ ਖਿਡਾਰੀਆਂ ਨੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰਨ ਲਈ ਕੁਆਰਟਰ ਫਾਈਨਲ ਲਈ ਕੁਆਲੀਫਾਈ ਕੀਤਾ। ਸੋਮਵਾਰ ਨੂੰ ਮਹਿਲਾ ਕ੍ਰਿਕਟ ਟੀਮ ਅਤੇ ਪੁਰਸ਼ ਟੀਮ ਨੇ 10 ਮੀਟਰ ਟੀਮ ਏਅਰ ਰਾਈਫਲ ਸ਼ੂਟਿੰਗ (Asian Games) ‘ਚ ਸੋਨ ਤਮਗਾ ਜਿੱਤਿਆ।