11 ਜੁਲਾਈ 2025: ਭਾਰਤੀ ਤੱਟ ਰੱਖਿਅਕਾਂ ਨੇ ਦੋ ਅਮਰੀਕੀ ਨਾਗਰਿਕਾਂ (america citizen) ਨੂੰ ਬਚਾਇਆ ਜੋ ‘ਸੀ ਏਂਜਲ’ ਨਾਮਕ ਅਮਰੀਕੀ ਝੰਡੇ ਵਾਲੀ ਕਿਸ਼ਤੀ ਵਿੱਚ ਫਸੇ ਹੋਏ ਸਨ। ਦੱਸ ਦੇਈਏ ਕਿ ਕਿਸ਼ਤੀ ਨਿਕੋਬਾਰ ਟਾਪੂਆਂ ਤੋਂ ਲਗਭਗ 53 ਮੀਲ ਦੱਖਣ ਸਮੁੰਦਰ ਵਿੱਚ ਫਸੀ ਹੋਈ ਸੀ।
ਚੇਨਈ ਵਿੱਚ ਅਮਰੀਕੀ ਦੂਤਾਵਾਸ ਰਾਹੀਂ ਮਦਦ ਲਈ ਸੁਨੇਹਾ ਮਿਲਣ ਤੋਂ ਬਾਅਦ, ਭਾਰਤੀ ਤੱਟ ਰੱਖਿਅਕ ਜਹਾਜ਼ ‘ਰਾਜਵੀਰ’ ਨੂੰ ਤੁਰੰਤ ਰਵਾਨਾ ਕਰ ਦਿੱਤਾ ਗਿਆ। ਖਰਾਬ ਮੌਸਮ ਅਤੇ ਉੱਚੀਆਂ ਲਹਿਰਾਂ ਦੇ ਵਿਚਕਾਰ, ਜਹਾਜ਼ ‘ਰਾਜਵੀਰ’ ਸਮੇਂ ਸਿਰ ਪਹੁੰਚਿਆ ਅਤੇ ਦੋਵਾਂ ਨਾਗਰਿਕਾਂ ਨੂੰ ਸੁਰੱਖਿਅਤ ਬਚਾ ਲਿਆ।