July 4, 2024 5:43 pm
Arshdeep Singh

Arshdeep Singh: ਭਾਰਤੀ ਗੇਂਦਬਾਜ ਅਰਸ਼ਦੀਪ ਸਿੰਘ ਨੇ ਟੀ-20 ਵਿਸ਼ਵ ਕੱਪ ‘ਚ ਤੋੜਿਆ 10 ਸਾਲ ਪੁਰਾਣਾ ਰਿਕਾਰਡ

ਚੰਡੀਗੜ੍ਹ, 13 ਜੂਨ 2024: ਭਾਰਤ ਦੇ ਧਾਕੜ ਗੇਂਦਬਾਜ ਅਰਸ਼ਦੀਪ ਸਿੰਘ (Arshdeep Singh) ਨੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਲਈ ਸਰਵੋਤਮ ਪ੍ਰਦਰਸ਼ਨ ਕੀਤਾ। ਅਰਸ਼ਦੀਪ ਨੇ ਅਮਰੀਕਾ ਖ਼ਿਲਾਫ਼ ਸਿਰਫ 9 ਦੌੜਾਂ ਦੇ ਕੇ 4 ਵਿਕਟਾਂ ਲਈਆਂ।

ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਭਾਰਤੀ ਟੀਮ ਨੇ ਟੀ-20 ਵਿਸ਼ਵ ਕੱਪ 2024 ਦੇ ਸੁਪਰ 8 ‘ਚ ਜਗ੍ਹਾ ਪੱਕੀ ਕਰ ਲਈ ਹੈ। 12 ਜੂਨ ਨੂੰ ਭਾਰਤੀ ਟੀਮ ਨੇ ਨਿਊਯਾਰਕ ਦੇ ਨਾਸਾਊ ਕਾਊਂਟੀ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਸਾਂਝੇ ਮੇਜ਼ਬਾਨ ਅਮਰੀਕਾ ਖ਼ਿਲਾਫ਼ ਖੇਡੇ ਗਏ ਮੈਚ ਨੂੰ 7 ਵਿਕਟਾਂ ਨਾਲ ਹਰਾਇਆ।

ਇਸ ਮੈਚ ‘ਚ ਭਾਰਤੀ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ (Arshdeep Singh) ਦਾ ਸ਼ਾਨਦਾਰ ਪ੍ਰਦਰਸ਼ਨ ਦੇਖਣ ਨੂੰ ਮਿਲਿਆ, ਜਿਸ ‘ਚ ਉਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦੇ ਕਪਤਾਨ ਰੋਹਿਤ ਸ਼ਰਮਾ ਦੇ ਫੈਸਲੇ ਨੂੰ ਪੂਰੀ ਤਰ੍ਹਾਂ ਸਹੀ ਸਾਬਤ ਕੀਤਾ। ਭਾਰਤੀ ਟੀਮ ਨੇ ਅਮਰੀਕਾ ਨੂੰ 20 ਓਵਰਾਂ ਵਿੱਚ 110 ਦੇ ਸਕੋਰ ਤੱਕ ਰੋਕ ਦਿੱਤਾ। ਅਰਸ਼ਦੀਪ ਸਿੰਘ ਨੇ ਆਪਣੇ 4 ਓਵਰਾਂ ‘ਚ ਸਿਰਫ 9 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ, ਜਿਸ ਨਾਲ ਉਸ ਨੇ ਟੀ-20 ਵਿਸ਼ਵ ਕੱਪ ‘ਚ ਰਵੀਚੰਦਰਨ ਅਸ਼ਵਿਨ ਦਾ 10 ਸਾਲ ਪੁਰਾਣਾ ਰਿਕਾਰਡ ਵੀ ਤੋੜ ਦਿੱਤਾ।

ਟੀ-20 ਵਿਸ਼ਵ ਕੱਪ ਮੈਚ ਵਿੱਚ ਭਾਰਤ ਲਈ ਸਰਵੋਤਮ ਗੇਂਦਬਾਜ਼ੀ :-

ਅਰਸ਼ਦੀਪ ਸਿੰਘ : 9 ਦੌੜਾਂ ਦੇ ਕੇ 4 ਵਿਕਟਾਂ (ਬਨਾਮ ਅਮਰੀਕਾ, ਸਾਲ 2024)

ਰਵੀਚੰਦਰਨ ਅਸ਼ਵਿਨ :11 ਦੌੜਾਂ ‘ਤੇ 4 ਵਿਕਟਾਂ (ਬਨਾਮ ਆਸਟ੍ਰੇਲੀਆ, 2014)

ਹਰਭਜਨ ਸਿੰਘ: 12 ਦੌੜਾਂ ਦੇ ਕੇ 4 ਵਿਕਟਾਂ (ਬਨਾਮ ਇੰਗਲੈਂਡ, 2012)

ਆਰਪੀ ਸਿੰਘ: 13 ਦੌੜਾਂ ‘ਤੇ 4 ਵਿਕਟਾਂ (ਬਨਾਮ ਦੱਖਣੀ ਅਫਰੀਕਾ, 2007)

ਜ਼ਹੀਰ ਖਾਨ: 19 ਦੌੜਾਂ ‘ਤੇ 4 ਵਿਕਟਾਂ (ਬਨਾਮ ਆਇਰਲੈਂਡ, 2009)

ਪ੍ਰਗਿਆਨ ਓਝਾ: 21 ਦੌੜਾਂ ‘ਤੇ 4 ਵਿਕਟਾਂ (ਬਨਾਮ ਬੰਗਲਾਦੇਸ਼, 2009)