July 2, 2024 7:27 pm
Shubman Gill

ਭਾਰਤੀ ਬੱਲੇਬਾਜ਼ ਸ਼ੁਭਮਨ ਗਿੱਲ ਨੂੰ ਮਿਲਿਆ ‘ICC ਪਲੇਅਰ ਆਫ ਦਿ ਮੰਥ’ ਐਵਾਰਡ

ਚੰਡੀਗੜ੍ਹ, 13 ਫਰਵਰੀ 2023: ਭਾਰਤ ਦੇ ਨਵੇਂ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਨੇ ਜਨਵਰੀ ਮਹੀਨੇ ਲਈ ਆਈ.ਸੀ.ਸੀ. ਪਲੇਅਰ ਆਫ ਦਿ ਮੰਥ ਖ਼ਿਤਾਬ ਜਿੱਤਿਆ ਹੈ। ਸ਼ੁਭਮਨ ਗਿੱਲ ਨੇ ਇਹ ਖ਼ਿਤਾਬ ਭਾਰਤ ਦੇ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਨਿਊਜ਼ੀਲੈਂਡ ਦੇ ਡੇਵੋਨ ਕੋਨਵੇ ਨੂੰ ਪਿੱਛੇ ਛੱਡਿਆ ਹੈ। ਗਿੱਲ ਨੇ ਜਨਵਰੀ ਮਹੀਨੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਗਿੱਲ ਨੇ ਵਨਡੇ ਵਿੱਚ ਦੋਹਰਾ ਸੈਂਕੜਾ ਅਤੇ ਟੀ-20 ਵਿੱਚ ਇੱਕ ਸੈਂਕੜਾ ਲਗਾਇਆ ਅਤੇ ਹੁਣ ਪਲੇਅਰ ਆਫ ਦਿ ਮੰਥ (Player of the Month) ਬਣ ਗਿਆ ਹੈ।

ਸ਼ੁਭਮਨ ਗਿੱਲ (Shubman Gill) ਤੋਂ ਇਲਾਵਾ ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਅਤੇ ਨਿਊਜ਼ੀਲੈਂਡ ਦੇ ਵਿਕਟਕੀਪਰ ਡੇਵੋਨ ਕੋਨਵੇ ਪਲੇਅਰ ਆਫ ਦਿ ਮੰਥ ਐਵਾਰਡ ਦੇ ਦਾਅਵੇਦਾਰ ਸਨ। ਸ਼ੁਭਮਨ ਨੇ 2023 ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕੀਤੀ। ਉਨ੍ਹਾਂ ਨੇ ਇਸ ਸਾਲ ਸ਼੍ਰੀਲੰਕਾ ਖਿਲਾਫ ਆਪਣਾ ਡੈਬਿਊ ਕੀਤਾ ਸੀ। ਇਸ ਵਿੱਚ ਉਹ ਸਿਰਫ਼ ਸੱਤ ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਪੁਣੇ ‘ਚ ਦੂਜੇ ਟੀ-20 ਮੈਚ ‘ਚ ਵੀ ਉਹ ਦੋਹਰੇ ਅੰਕੜੇ ਨੂੰ ਛੂਹ ਨਹੀਂ ਸਕੇ। ਸ਼ੁਭਮਨ ਰਾਜਕੋਟ ਵਿੱਚ ਤੀਜੇ ਟੀ-20 ਵਿੱਚ 46 ਦੌੜਾਂ ਹੀ ਬਣਾ ਸਕੇ ਸਨ।

ਸ਼ੁਭਮਨ ਸ਼੍ਰੀਲੰਕਾ ਦੇ ਖਿਲਾਫ ਵਨਡੇ ਵਿੱਚ ਸ਼ਾਨਦਾਰ ਫਾਰਮ ਵਿੱਚ ਨਜ਼ਰ ਆਏ ਸਨ। ਉਸਨੇ ਤਿੰਨ ਵਨਡੇ ਮੈਚਾਂ ਵਿੱਚ 70, 21 ਅਤੇ 116 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਸ਼ੁਭਮਨ ਨੇ ਨਿਊਜ਼ੀਲੈਂਡ ਖਿਲਾਫ ਦਹਿਸ਼ਤ ਪੈਦਾ ਕਰ ਦਿੱਤੀ। ਹੈਦਰਾਬਾਦ ‘ਚ ਪਹਿਲੇ ਵਨਡੇ ‘ਚ ਉਸ ਨੇ 149 ਗੇਂਦਾਂ ‘ਚ 208 ਦੌੜਾਂ ਬਣਾਈਆਂ, ਜਿਸ ‘ਚ ਉਸ ਦੇ ਸਾਥੀ ਬੱਲੇਬਾਜ਼ 28 ਦੇ ਅੰਕੜੇ ਤੋਂ ਜ਼ਿਆਦਾ ਨਹੀਂ ਛੂਹ ਸਕੇ।