July 5, 2024 8:32 pm
Mayank Agarwal

ਭਾਰਤੀ ਬੱਲੇਬਾਜ਼ ਮਯੰਕ ਅਗਰਵਾਲ ਦੀ ਅਚਾਨਕ ਫਲਾਈਟ ‘ਚ ਵਿਗੜੀ ਸਿਹਤ, ਹਸਪਤਾਲ ‘ਚ ਕਰਵਾਇਆ ਦਾਖ਼ਲ

ਚੰਡੀਗੜ੍ਹ, 30 ਜਨਵਰੀ 2024: ਭਾਰਤੀ ਬੱਲੇਬਾਜ਼ ਮਯੰਕ ਅਗਰਵਾਲ (Mayank Agarwal) ਦੀ ਸਿਹਤ ਅਚਾਨਕ ਫਲਾਈਟ ‘ਚ ਵਿਗੜ ਗਈ ਹੈ। ਉਨ੍ਹਾਂ ਨੂੰ ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਮਯੰਕ ਸੂਰਤ ਜਾਂਦੇ ਸਮੇਂ ਬੀਮਾਰ ਹੋ ਗਿਆ ਸੀ। ਮਯੰਕ ਨੂੰ ਮੂੰਹ ਅਤੇ ਗਲੇ ਵਿੱਚ ਜਲਨ ਦੀ ਸ਼ਿਕਾਇਤ ਦੱਸੀ ਜਾ ਰਹੀ ਹੈ । ਇਸ ਤੋਂ ਬਾਅਦ ਉਨ੍ਹਾਂ ਨੂੰ ਅਗਰਤਲਾ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਸ ਦਾ ਉੱਥੇ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਹੈ। ਫਿਲਹਾਲ ਇਹ 32 ਸਾਲਾ ਸਲਾਮੀ ਬੱਲੇਬਾਜ਼ ਖਤਰੇ ਤੋਂ ਬਾਹਰ ਹੈ।

ਨਿਊਜ਼ ਏਜੰਸੀ ਏਐਨਆਈ ਨੇ ਦੱਸਿਆ ਕਿ ਕ੍ਰਿਕਟਰ ਮਯੰਕ ਅਗਰਵਾਲ (Mayank Agarwal) ਨੂੰ ਉਲਟੀਆਂ ਅਤੇ ਬੇਚੈਨੀ ਮਹਿਸੂਸ ਕਰਨ ਤੋਂ ਬਾਅਦ ਆਰਾਮ ਦਿੱਤਾ ਗਿਆ ਹੈ। ਉਹ ਨਿਗਰਾਨੀ ਹੇਠ ਹੈ ਅਤੇ ਤ੍ਰਿਪੁਰਾ ਕ੍ਰਿਕਟ ਸੰਘ ਦੇ ਅਧਿਕਾਰੀ ਹਸਪਤਾਲ ਵਿੱਚ ਹਨ। ਉਹ ਰਣਜੀ ਟਰਾਫੀ ਵਿੱਚ ਸੌਰਾਸ਼ਟਰ ਖ਼ਿਲਾਫ਼ ਅਗਲਾ ਮੈਚ ਨਹੀਂ ਖੇਡੇਗਾ। ਬਾਕੀ ਟੀਮ ਅੱਜ ਰਾਤ ਰਾਜਕੋਟ ਪਹੁੰਚ ਜਾਵੇਗੀ।

ਮਯੰਕ ਮੌਜੂਦਾ ਰਣਜੀ ਟਰਾਫੀ ਸੀਜ਼ਨ ਵਿੱਚ ਕਰਨਾਟਕ ਦੀ ਕਪਤਾਨੀ ਕਰ ਰਹੇ ਹਨ। ਉਸ ਦੀ ਟੀਮ ਨੇ ਪਹਿਲੇ ਮੈਚ ਵਿੱਚ ਪੰਜਾਬ ਨੂੰ ਸੱਤ ਵਿਕਟਾਂ ਨਾਲ ਹਰਾਇਆ ਸੀ। ਇਸ ਤੋਂ ਬਾਅਦ ਗੁਜਰਾਤ ਤੋਂ ਰੋਮਾਂਚਕ ਮੈਚ ਵਿੱਚ ਛੇ ਦੌੜਾਂ ਨਾਲ ਹਾਰ ਝੱਲਣੀ ਪਈ। ਗੋਆ ਨਾਲ ਮੈਚ ਡਰਾਅ ਰਿਹਾ। ਇਸ ਦੇ ਨਾਲ ਹੀ ਤ੍ਰਿਪੁਰਾ ਨੂੰ 29 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹੁਣ ਅਗਲਾ ਮੈਚ 2 ਫਰਵਰੀ ਤੋਂ ਸੂਰਤ ‘ਚ ਰੇਲਵੇ ਨਾਲ ਹੋਵੇਗਾ।