ਜੰਮੂ-ਕਸ਼ਮੀਰ, 26 ਜੂਨ 2025: ਊਧਮਪੁਰ ਜ਼ਿਲ੍ਹੇ ਦੇ ਬਸੰਤਗੜ੍ਹ ਇਲਾਕੇ ‘ਚ ਅੱ.ਤ.ਵਾ.ਦੀਆਂ ਅਤੇ ਸੁਰੱਖਿਆ ਬਲਾਂ (indian army ) ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਫੌਜ ਨੇ ਇੱਕ ਅੱ.ਤ.ਵਾ.ਦੀ ਨੂੰ ਮਾਰ ਦਿੱਤਾ ਹੈ ਜਦੋਂ ਕਿ ਤਿੰਨ ਦੇ ਘੇਰੇ ‘ਚ ਹੋਣ ਦੀ ਖ਼ਬਰ ਹੈ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ। ਮੁਕਾਬਲੇ ‘ਚ ਮਾਰਿਆ ਗਿਆ ਅੱ.ਤ.ਵਾ.ਦੀ ਜੈਸ਼-ਏ-ਮੁਹੰਮਦ ਦਾ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਬਸੰਤਗੜ੍ਹ ਦੇ ਬਿਹਾਲੀ ਇਲਾਕੇ ‘ਚ ਅੱ.ਤ.ਵਾ.ਦੀਆਂ ਦੇ ਦਿਖਾਈ ਦੇਣ ਦੀ ਸੂਚਨਾ ‘ਤੇ, ਸੁਰੱਖਿਆ ਬਲਾਂ ਨੇ ਪੂਰੇ ਖੇਤਰ ਨੂੰ ਘੇਰ ਲਿਆ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਆਪਣੇ ਆਪ ਨੂੰ ਘਿਰਿਆ ਹੋਇਆ ਦੇਖ ਕੇ ਅੱ.ਤ.ਵਾ.ਦੀਆਂ ਨੇ ਸੁਰੱਖਿਆ ਬਲਾਂ (indian army) ‘ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਦੋਵਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ।
ਪਹਿਲਗਾਮ ਅੱ.ਤ.ਵਾ.ਦੀ ਹਮਲੇ ‘ਚ ਸ਼ਾਮਲ ਅੱ.ਤ.ਵਾ.ਦੀਆਂ ਨੂੰ ਪਨਾਹ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਪਰ ਅੱ.ਤ.ਵਾ.ਦੀ ਅਜੇ ਵੀ ਪਹੁੰਚ ਤੋਂ ਬਾਹਰ ਹਨ। ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਹਮਲਾ ਕਰਨ ਵਾਲੇ ਤਿੰਨ ਅੱ.ਤ.ਵਾ.ਦੀ ਸਨ। ਇਹ ਤਿੰਨੋਂ ਲਸ਼ਕਰ-ਏ-ਤੋਇਬਾ ਦੇ ਪਾਕਿਸਤਾਨੀ ਨਾਗਰਿਕ ਦੱਸੇ ਜਾ ਰਹੇ ਹਨ।
Read More: ਸ਼ੋਪੀਆਂ ਜ਼ਿਲ੍ਹੇ ‘ਚ ਸੁਰੱਖਿਆ ਬਲਾਂ ਦਾ ਆਪ੍ਰੇਸ਼ਨ ਜਾਰੀ, ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ