July 2, 2024 6:33 pm
Airbus C295

Indian Air Force: ਭਾਰਤ ਲਈ ਬਣੇ ਏਅਰਬੱਸ C295 ਨੇ ਪਹਿਲੀ ਉਡਾਣ ਭਰੀ, ਭਾਰਤੀ ਹਵਾਈ ਸੈਨਾ ਦੀ ਵਧੇਗੀ ਤਾਕਤ

ਚੰਡੀਗੜ੍ਹ, 08 ਮਈ 2023: ਭਾਰਤ ਲਈ ਬਣੇ ਏਅਰਬੱਸ C295 (Airbus C295) ਜਹਾਜ਼ ਨੇ ਆਪਣੀ ਪਹਿਲੀ ਉਡਾਣ ਭਰੀ ਹੈ। ਏਅਰਬੱਸ ਡਿਫੈਂਸ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਪਾ ਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਏਅਰਬੱਸ ਨੇ ਇੱਕ ਟਵੀਟ ਵਿੱਚ ਲਿਖਿਆ ਕਿ ਭਾਰਤ ਲਈ ਬਣੇ ਏਅਰਬੱਸ ਸੀ295 ਨੇ ਆਪਣੀ ਪਹਿਲੀ ਉਡਾਣ ਸਫਲਤਾਪੂਰਵਕ ਕੀਤੀ। ਇਸ ਨਾਲ ਇਸ ਸਾਲ ਦੇ ਅੰਤ ਤੱਕ ਭਾਰਤ ਨੂੰ ਇਨ੍ਹਾਂ ਜਹਾਜ਼ਾਂ ਦੀ ਸਪੁਰਦਗੀ ਦਾ ਰਸਤਾ ਸਾਫ਼ ਹੋ ਗਿਆ ਹੈ।

C295 (Airbus C295 ) ਦੀ ਪਹਿਲੀ ਉਡਾਣ ਭਾਰਤ ਦੇ ਏਰੋਸਪੇਸ ਪ੍ਰੋਗਰਾਮ ਲਈ ਬਹੁਤ ਮਹੱਤਵਪੂਰਨ ਹੈ। ਇਸ ਨਾਲ ਭਾਰਤੀ ਹਵਾਈ ਸੈਨਾ ਦੁਨੀਆ ਵਿੱਚ C295 ਜਹਾਜ਼ਾਂ ਦੀ ਸਭ ਤੋਂ ਵੱਡੀ ਸੰਚਾਲਕ ਬਣ ਜਾਵੇਗੀ। ਇਸ ਨਾਲ ਭਾਰਤੀ ਹਵਾਈ ਸੈਨਾ ਦੀ ਤਾਕਤ ਵੀ ਕਈ ਗੁਣਾ ਵਧ ਜਾਵੇਗੀ। ਦੱਸ ਦਈਏ ਕਿ C295 ਇੱਕ ਮਿਲਟਰੀ ਟਰਾਂਸਪੋਰਟ ਏਅਰਕ੍ਰਾਫਟ ਹੈ।

ਵਰਤਮਾਨ ਵਿੱਚ ਭਾਰਤੀ ਹਥਿਆਰਬੰਦ ਬਲ ਆਪਣੀਆਂ ਆਵਾਜਾਈ ਦੀਆਂ ਲੋੜਾਂ ਲਈ 1960 ਦੀ ਪੀੜ੍ਹੀ ਦੇ ਪੁਰਾਣੇ ਐਵਰੋ ਜਹਾਜ਼ਾਂ ‘ਤੇ ਨਿਰਭਰ ਕਰਦੇ ਹਨ। C295 ਦੇ ਹਵਾਈ ਸੈਨਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਫੌਜੀ ਆਵਾਜਾਈ ਆਸਾਨ ਅਤੇ ਬਿਹਤਰ ਹੋ ਜਾਵੇਗੀ। ਭਾਰਤ ਅਤੇ ਅਮਰੀਕੀ ਰੱਖਿਆ ਕੰਪਨੀ ਏਅਰਬੱਸ ਵਿਚਾਲੇ ਹੋਏ ਸੌਦੇ ਤਹਿਤ ਸਤੰਬਰ 2023 ਤੋਂ ਅਗਸਤ 2025 ਦਰਮਿਆਨ 16 ਸੀ295 ਜਹਾਜ਼ਾਂ ਦੀ ਸਪਲਾਈ ਕੀਤੀ ਜਾਵੇਗੀ।

C295 ਜਹਾਜ਼ ਨੇ ਸੇਵਿਲ, ਸਪੇਨ ਵਿੱਚ ਆਪਣੀ ਪਹਿਲੀ ਉਡਾਣ ਭਰੀ। ਕੰਪਨੀ ਨੇ ਕਿਹਾ ਕਿ ਇਸ ਨਾਲ 2023 ਦੀ ਦੂਜੀ ਛਿਮਾਹੀ ਤੱਕ ਭਾਰਤ ਨੂੰ ਇਨ੍ਹਾਂ ਜਹਾਜ਼ਾਂ ਦੀ ਸਪਲਾਈ ਹੋ ਸਕੇਗੀ। Tata-Airbus ਦਾ ਸਾਂਝਾ ਉੱਦਮ ਮੇਕ ਇਨ ਇੰਡੀਆ ਪ੍ਰੋਗਰਾਮ ਦੇ ਤਹਿਤ ਗੁਜਰਾਤ ਦੇ ਵਡੋਦਰਾ ਵਿੱਚ ਬਣਾਇਆ ਜਾ ਰਿਹਾ ਹੈ। ਇਹ ਉੱਦਮ ਹਰ ਸਾਲ ਅੱਠ C295 ਜਹਾਜ਼ਾਂ ਦਾ ਨਿਰਮਾਣ ਕਰੇਗਾ।