ਚੰਡੀਗੜ੍ਹ,11 ਅਕਤੂਬਰ 2023: ਭਾਰਤੀ ਹਵਾਈ ਸੈਨਾ (IAF) ਨੇ ਹਾਲ ਹੀ ਵਿੱਚ ਅੰਡੇਮਾਨ ਅਤੇ ਨਿਕੋਬਾਰ ਟਾਪੂ ਦੇ ਨੇੜੇ ਬ੍ਰਹਮੋਸ ਮਿਜ਼ਾਈਲ (BrahMos missile) ਦੇ ਸਤਹਿ ਤੋਂ ਸਤਹਿ ਤੱਕ ਮਾਰ ਕਰਨ ਵਾਲੇ ਸੰਸਕਰਣ ਦਾ ਸਫ਼ਲ ਪ੍ਰੀਖਣ ਕੀਤਾ ਹੈ। ਮਿਜ਼ਾਈਲ ਫਾਇਰ ਸਫਲ ਰਿਹਾ ਅਤੇ ਮਿਸ਼ਨ ਨੇ ਆਪਣੇ ਸਾਰੇ ਉਦੇਸ਼ ਪ੍ਰਾਪਤ ਕਰ ਲਏ।
ਇਹ ਨਵੀਂ ਵਿਸਤ੍ਰਿਤ ਰੇਂਜ ਬ੍ਰਹਮੋਸ ਸੁਪਰਸੋਨਿਕ ਕਰੂਜ਼ ਮਿਜ਼ਾਈਲ (BrahMos missile) 450 ਕਿਲੋਮੀਟਰ ਦੂਰ ਤੱਕ ਦੇ ਟੀਚਿਆਂ ਨੂੰ ਮਾਰ ਸਕਦੀ ਹੈ। ਫੌਜ ਦੀ ਬ੍ਰਹਮੋਸ ਮਿਜ਼ਾਈਲ ਰੈਜੀਮੈਂਟ ਨੇ ਪਿੰਨ ਪੁਆਇੰਟ ਸਟੀਕਤਾ ਨਾਲ ਇਹ ਸਫਲ ਪ੍ਰੀਖਣ ਕੀਤਾ ਹੈ । ਇਸ ਦੇ ਲਈ ਇਕ ਹੋਰ ਟਾਪੂ ‘ਤੇ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਨੂੰ ਮਿਜ਼ਾਈਲ ਨੇ ਸਹੀ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਭਾਰਤੀ ਫੌਜ ਦੇ ਨਾਂ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ ਅਤੇ ਭਾਰਤੀ ਫੌਜ ਦੀ ਤਾਕਤ ਵਧੇਗੀ |