July 2, 2024 6:57 pm
Nagastra-1

Nagastra-1: ਭਾਰਤੀ ਹਵਾਈ ਫੌਜ ਨੂੰ ਮਿਲਿਆ ਸਵਦੇਸ਼ੀ ਡਰੋਨ ਨਾਗਅਸਤਰਾ-1, ਜਾਣੋ ਇਸਦੀਆਂ ਵਿਸ਼ੇਸ਼ਤਾਵਾਂ

ਚੰਡੀਗੜ੍ਹ, 14 ਜੂਨ, 2024: ਭਾਰਤੀ ਫੌਜ ਨੂੰ ਬਹੁਤ ਹੀ ਮਾਰੂ ਹਥਿਆਰ ਮਿਲਿਆ ਹੈ। ਨਾਗਪੁਰ ਦੀ ਸੋਲਰ ਇੰਡਸਟਰੀਜ਼ ਨੇ ਪਹਿਲਾ ਸਵਦੇਸ਼ੀ ਲਾਇਟਰਿੰਗ ਮਯੂਨਿਸਨ ਨਾਗਅਸਤਰਾ-1(Nagastra-1) ਭਾਰਤੀ ਫੌਜ ਨੂੰ ਸੌਂਪ ਦਿੱਤਾ ਹੈ। ਨਾਗਅਸਤਰਾ-1 ਘਰ ‘ਚ ਦਾਖਲ ਹੋ ਕੇ ਦੁਸ਼ਮਣ ‘ਤੇ ਹਮਲਾ ਕਰਨ ‘ਚ ਸਮਰੱਥ ਹੈ। ਇਹ ਇੱਕ ਆਤਮਘਾਤੀ ਡਰੋਨ ਹੈ, ਜੋ ਦੁਸ਼ਮਣ ਦੇ ਇਲਾਕੇ ਵਿੱਚ ਦਾਖਲ ਹੋ ਕੇ ਤਬਾਹੀ ਮਚਾ ਸਕਦਾ ਹੈ।

ਜਿਕਰਯੋਗ ਹੈ ਕਿ ਭਾਰਤੀ ਫੌਜ ਨੇ ਐਮਰਜੈਂਸੀ ਖਰੀਦ ਸ਼ਕਤੀਆਂ ਦੇ ਤਹਿਤ ਸੋਲਰ ਇੰਡਸਟਰੀਜ਼ ਇਕਨਾਮਿਕਸ ਐਕਸਪਲੋਸਿਵਜ਼ ਲਿਮਟਿਡ (ਈਈਐਲ) ਨੂੰ 480 ਲਾਇਟਰਿੰਗ ਮਯੂਨਿਸਨ ਦੀ ਸਪਲਾਈ ਕਰਨ ਦਾ ਆਦੇਸ਼ ਦਿੱਤਾ ਹੈ। ਨਾਗਪੁਰ ਦੀ ਇਸ ਸਵਦੇਸ਼ੀ ਕੰਪਨੀ ਨੇ ਇਹ ਘਾਤਕ ਡਰੋਨ ਤਿਆਰ ਕੀਤਾ ਹੈ। ਫੌਜੀ ਭਾਸ਼ਾ ਵਿੱਚ ਇਨ੍ਹਾਂ ਡਰੋਨਾਂ ਨੂੰ ਲਾਇਟਰਿੰਗ ਮਯੂਨਿਸਨ ਕਿਹਾ ਜਾਂਦਾ ਹੈ।

ਨਾਗਅਸਤਰਾ-1(Nagastra-1) ਡਰੋਨ ਦੀਆਂ ਵਿਸ਼ੇਸ਼ਤਾਵਾਂ :

  • ਨਾਗਅਸਤਰਾ-1 ਨੂੰ ਜ਼ਮੀਨ ਤੋਂ ਆਸਾਨੀ ਨਾਲ ਲਾਂਚ ਕੀਤਾ ਜਾ ਸਕਦਾ ਹੈ।
    1.5 ਕਿਲੋਗ੍ਰਾਮ ਵਿਸਫੋਟਕ ਹਥਿਆਰ ਲਿਜਾਣ ਦੇ ਸਮਰੱਥ।
    15 ਕਿਲੋਮੀਟਰ ਤੱਕ ਦੇ ਟੀਚਿਆਂ ਦੀ ਨਿਗਰਾਨੀ ਅਤੇ ਹਿੱਟ ਕਰ ਸਕਦਾ ਹੈ।
    ਨਾਗਅਸਤਰਾ-1 ਘੁਸਪੈਠੀਆਂ ਅਤੇ ਦੁਸ਼ਮਣ ਦੇ ਸਿਖਲਾਈ ਕੈਂਪਾਂ ‘ਤੇ ਸਟੀਕ ਹਮਲੇ ਕਰਨ ਦੇ ਯੋਗ ਹਨ ।