ਜੈਸਲਮੇਰ ‘ਚ ਭਾਰਤੀ ਹਵਾਈ ਫੌਜ ਦਾ ਟੋਹੀ ਜਹਾਜ਼ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਰਿਹਾ ਬਚਾਅ

Jaisalmer

ਚੰਡੀਗੜ੍ਹ, 25 ਅਪ੍ਰੈਲ 2024: ਜੈਸਲਮੇਰ (Jaisalmer) ਦੇ ਪਿਥਲਾ-ਜਾਜਿਆ ਪਿੰਡ ਵਿੱਚ ਵੀਰਵਾਰ ਸਵੇਰੇ ਇੱਕ ਮਾਨਵ ਰਹਿਤ ਟੋਹੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿੱਚ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਘਟਨਾ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ ‘ਤੇ ਹਵਾਈ ਫੌਜ ਦੇ ਅਧਿਕਾਰੀ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਇਸ ਜਹਾਜ਼ ਦੀ ਵਰਤੋਂ ਅਸਮਾਨ ‘ਚ ਜਾਸੂਸੀ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਕੀਤੀ ਜਾਂਦੀ ਹੈ।

ਮੁੱਢਲੀ ਜਾਣਕਾਰੀ ਮੁਤਾਬਕ ਹਵਾਈ ਫੌਜ ਦੇ ਇੱਕ ਜਾਸੂਸੀ ਜਹਾਜ਼ ਨੇ ਸਰਹੱਦੀ ਖੇਤਰ ਵਿੱਚ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਵੀਰਵਾਰ ਸਵੇਰੇ ਉਡਾਣ ਭਰੀ ਸੀ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਜਹਾਜ਼ ਅਚਾਨਕ ਕੁਝ ਤਕਨੀਕੀ ਖ਼ਰਾਬੀ ਕਾਰਨ ਕਰੈਸ਼ ਹੋ ਗਿਆ ਅਤੇ ਆਬਾਦੀ ਵਾਲੇ ਇਲਾਕੇ (Jaisalmer) ਤੋਂ ਦੂਰ ਰੇਤਲੇ ਕੰਢਿਆਂ ‘ਤੇ ਡਿੱਗ ਗਿਆ।

ਹਾਲਾਂਕਿ, ਕੋਈ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਕਿਉਂਕਿ ਜਹਾਜ਼ ਇੱਕ ਸੁੰਨਸਾਨ ਖੇਤਰ ਵਿੱਚ ਕ੍ਰੈਸ਼ ਹੋ ਗਿਆ ਸੀ। ਹਵਾਈ ਫੌਜ ਦੇ ਅਧਿਕਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਜਹਾਜ਼ ਦੇ ਮਲਬੇ ਦਾ ਜਾਇਜ਼ਾ ਲਿਆ। ਹਵਾਈ ਫੌਜ ਦੇ ਅਧਿਕਾਰੀ ਮੌਕੇ ਦਾ ਮੁਆਇਨਾ ਕਰ ਰਹੇ ਹਨ, ਇਸ ਲਈ ਅਜੇ ਤੱਕ ਹਾਦਸੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।