Covovax

ਭਾਰਤ ਹੁਣ ਅਮਰੀਕਾ ਨੂੰ ਨਿਰਯਾਤ ਕਰੇਗਾ ਕੋਵਿਡ-19 ਵਿਰੋਧੀ ਵੈਕਸੀਨ ਕੋਵੋਵੈਕਸ

ਚੰਡੀਗੜ੍ਹ 01 ਜੁਲਾਈ 2022: ਸਰਕਾਰ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ (SII) ਨੂੰ ਕੋਵਿਡ-19 ਵਿਰੋਧੀ ਵੈਕਸੀਨ ਕੋਵੋਵੈਕਸ (Covovax) ਦੀਆਂ 32.4 ਲੱਖ ਖੁਰਾਕਾਂ ਨੂਵਾਕਸੋਵਿਡ ਬ੍ਰਾਂਡ ਨਾਮ ਦੇ ਤਹਿਤ ਅਮਰੀਕਾ ਨੂੰ ਨਿਰਯਾਤ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਕਿਸੇ ਭਾਰਤੀ ਨਿਰਮਾਤਾ ਦੁਆਰਾ ਅਮਰੀਕਾ ਨੂੰ ਨਿਰਯਾਤ ਕੀਤੀ ਜਾਣ ਵਾਲੀ ਇਹ ਪਹਿਲੀ ਵੈਕਸੀਨ ਹੋਵੇਗੀ। ਅਧਿਕਾਰਤ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਸਦੇ ਨਾਲ ਹੀ ਇੱਕ ਅਧਿਕਾਰਤ ਸੂਤਰ ਨੇ ਦੱਸਿਆ ਕਿ ਇਹ ਖੇਪ 3 ਜੁਲਾਈ ਨੂੰ ਰਵਾਨਾ ਕੀਤੇ ਜਾਣ ਦੀ ਸੰਭਾਵਨਾ ਹੈ। ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਡਾਇਰੈਕਟਰ (ਸਰਕਾਰੀ ਅਤੇ ਰੈਗੂਲੇਟਰੀ ਮਾਮਲੇ) ਪ੍ਰਕਾਸ਼ ਕੁਮਾਰ ਸਿੰਘ ਨੇ 29 ਜੂਨ ਨੂੰ ਸਰਕਾਰ ਨੂੰ ਲਿਖੇ ਪੱਤਰ ਵਿੱਚ ਕੋਵੋਵੈਕਸ (Covovax) ਨੂੰ ਅਮਰੀਕਾ ਨੂੰ ਨਿਰਯਾਤ ਕਰਨ ਦੀ ਇਜਾਜ਼ਤ ਮੰਗੀ ਸੀ।

Scroll to Top