July 4, 2024 11:23 pm
Kiren Rijiju

ਭਾਰਤ ਕਿਸੇ ਵੀ ਅੰਦਰੂਨੀ ਮਾਮਲੇ ‘ਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ: ਕਿਰਨ ਰਿਜਿਜੂ

ਚੰਡੀਗੜ੍ਹ, 30 ਮਾਰਚ 2023: ਜਰਮਨੀ ਦੇ ਵਿਦੇਸ਼ ਮੰਤਰਾਲੇ ਨੇ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਦੇ ਮਾਮਲੇ ‘ਤੇ ਬਿਆਨ ਦਿੱਤਾ ਹੈ। ਜਿਸ ‘ਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਖੁਸ਼ੀ ਜ਼ਾਹਰ ਕਰਦਿਆਂ ਜਰਮਨੀ ਦੇ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ ਹੈ। ਹਾਲਾਂਕਿ ਇਸ ਨੂੰ ਲੈ ਕੇ ਰਾਜਨੀਤੀ ਮਾਹੌਲ ਵੀ ਭਖ ਗਿਆ ਹੈ ਅਤੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ (Kiren Rijiju) ਨੇ ਟਵੀਟ ਕੀਤਾ ਹੈ ਕਿ ਭਾਰਤ ਕਿਸੇ ਵੀ ਅੰਦਰੂਨੀ ਮਾਮਲੇ ‘ਚ ਵਿਦੇਸ਼ੀ ਦਖਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰੇਗਾ।

ਦਰਅਸਲ, ਦਿਗਵਿਜੇ ਸਿੰਘ ਨੇ ਟਵੀਟ ਕੀਤਾ ਕਿ ‘ਧੰਨਵਾਦ, ਜਰਮਨੀ ਦੇ ਵਿਦੇਸ਼ ਮੰਤਰਾਲੇ ਅਤੇ ਰਿਚਰਡ ਵਾਕਰ, ਜਿਨ੍ਹਾਂ ਨੇ ਨੋਟ ਕੀਤਾ ਕਿ ਕਿਵੇਂ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾਉਣ ਲਈ ਲੋਕਤੰਤਰ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ।’ ਦਿਗਵਿਜੇ ਸਿੰਘ ਦੇ ਇਸ ਟਵੀਟ ‘ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਤੁਰੰਤ ਜਵਾਬ ਦਿੰਦਿਆਂ ਪਲਟਵਾਰ ਕੀਤਾ ।

ਕਿਰਨ ਰਿਜਿਜੂ (Kiren Rijiju) ਨੇ ਦਿਗਵਿਜੇ ਸਿੰਘ ਦੇ ਟਵੀਟ ਦੇ ਜਵਾਬ ‘ਚ ਲਿਖਿਆ, ‘ਭਾਰਤ ਦੇ ਅੰਦਰੂਨੀ ਮਾਮਲਿਆਂ ‘ਚ ਦਖਲ ਦੇਣ ਲਈ ਵਿਦੇਸ਼ੀ ਤਾਕਤਾਂ ਨੂੰ ਸੱਦਾ ਦੇਣ ਲਈ ਰਾਹੁਲ ਗਾਂਧੀ ਦਾ ਧੰਨਵਾਦ। ਯਾਦ ਰੱਖੋ, ਭਾਰਤੀ ਨਿਆਂਪਾਲਿਕਾ ਵਿਦੇਸ਼ੀ ਦਖਲਅੰਦਾਜ਼ੀ ਤੋਂ ਪ੍ਰਭਾਵਿਤ ਨਹੀਂ ਹੋ ਸਕਦੀ। ਭਾਰਤ ਹੁਣ ਵਿਦੇਸ਼ੀ ਤਾਕਤਾਂ ਦੇ ਦਖਲ ਨੂੰ ਬਰਦਾਸ਼ਤ ਨਹੀਂ ਕਰੇਗਾ ਕਿਉਂਕਿ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ।

Kiren Rijiju

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਦਿਗਵਿਜੇ ਸਿੰਘ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਟਵੀਟ ਕੀਤਾ, ਜਿਸ ‘ਚ ਉਨ੍ਹਾਂ ਨੇ ਚੀਨ ਦਾ ਮੁੱਦਾ ਚੁੱਕਿਆ। ਨਿਰਮਲਾ ਸੀਤਾਰਮਨ ਨੇ ਲਿਖਿਆ, ‘ਇਹ ਸਪੱਸ਼ਟ ਹੈ ਕਿ ਕਾਂਗਰਸ ਸਾਡੇ ਅੰਦਰੂਨੀ ਮਾਮਲਿਆਂ ‘ਚ ਵਿਦੇਸ਼ੀ ਦਖਲਅੰਦਾਜ਼ੀ ਚਾਹੁੰਦੀ ਹੈ। ਚਾਹੇ ਉਹ ਚੀਨ ਦੀ ਕਮਿਊਨਿਸਟ ਪਾਰਟੀ ਦੇ ਨਾਲ ਇੱਕ ਅਪਾਰਦਰਸ਼ੀ ਐਮਓਯੂ ‘ਤੇ ਦਸਤਖਤ ਕਰਨ ਜਾਂ ਵਿਦੇਸ਼ਾਂ ਵਿੱਚ ਚਰਚਾ ਦੌਰਾਨ ਸਰਕਾਰ ਬਦਲਣ ਲਈ ਵਿਦੇਸ਼ੀ ਮਦਦ ਮੰਗਣ। ਹੁਣ ਕੋਈ ਹੋਰ ਸਬੂਤ ਚਾਹੀਦਾ ਹੈ? ਜਦੋਂ ਮਦਦ ਆ ਜਾਵੇ ਤਾਂ ਧੰਨਵਾਦ ਕਹਿਣਾ।