June 28, 2024 11:04 am
special virtual summit

12 ਜਨਵਰੀ ਤੋਂ ਵਿਸ਼ੇਸ਼ ਵਰਚੁਅਲ ਸੰਮੇਲਨ ਦੀ ਮੇਜ਼ਬਾਨੀ ਕਰੇਗਾ ਭਾਰਤ, 120 ਤੋਂ ਵੱਧ ਦੇਸ਼ਾਂ ਨੂੰ ਦਿੱਤਾ ਜਾਵੇਗਾ ਸੱਦਾ

ਚੰਡੀਗੜ੍ਹ 06 ਜਨਵਰੀ 2022: ਵਿਦੇਸ਼ ਸਕੱਤਰ ਵਿਨੈ ਮੋਹਨ ਕਵਾਤਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ 12 ਅਤੇ 13 ਜਨਵਰੀ ਨੂੰ ਇੱਕ ਵਿਸ਼ੇਸ਼ ਵਰਚੁਅਲ ਸੰਮੇਲਨ (special virtual summit) ਦਾ ਆਯੋਜਨ ਕਰੇਗਾ। ਇਸ ਸੰਮੇਲਨ ਨੂੰ ‘ਦਿ ਵਾਇਸ ਆਫ ਗਲੋਬਲ ਸਾਊਥ ਸਮਿਟ’ ਕਿਹਾ ਜਾਵੇਗਾ, ਜਿਸ ਦਾ ਵਿਸ਼ਾ ‘ਏਕਤਾ ਦੀ ਆਵਾਜ਼, ਏਕਤਾ ਦਾ ਉਦੇਸ਼’ ਹੈ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਵਾਤਰਾ ਨੇ ਕਿਹਾ, “ਇਸ ਸਾਲ ਭਾਰਤ ਦੁਆਰਾ ਸ਼ੁਰੂ ਕੀਤੀ ਜਾਣ ਵਾਲੀ ਇੱਕ ਨਵੀਂ ਅਤੇ ਵਿਲੱਖਣ ਪਹਿਲਕਦਮੀ ਦਾ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ। ਅਸੀਂ 12 ਅਤੇ 13 ਜਨਵਰੀ 2023 ਨੂੰ ਇੱਕ ਵਿਸ਼ੇਸ਼ ਵਰਚੁਅਲ ਸੰਮੇਲਨ ਆਯੋਜਿਤ ਕਰਾਂਗੇ। ਇਸ ਸੰਮੇਲਨ ਨੂੰ ‘ਦਿ ਵਾਇਸ ਆਫ ਗਲੋਬਲ ਸਾਊਥ ਸਮਿਟ’ ਕਿਹਾ ਜਾਵੇਗਾ, ਜਿਸ ਦਾ ਵਿਸ਼ਾ ‘ਏਕਤਾ ਦੀ ਆਵਾਜ਼, ਏਕਤਾ ਦਾ ਉਦੇਸ਼’ ਹੈ।

ਵਿਦੇਸ਼ ਸਕੱਤਰ ਨੇ ਕਿਹਾ, ਇਹ ਸੰਮੇਲਨ ਗਲੋਬਲ ਸਾਊਥ ਦੇ ਦੇਸ਼ਾਂ ਨੂੰ ਇਕੱਠੇ ਲਿਆਉਣ ਅਤੇ ਉਨ੍ਹਾਂ ਦੇ ਦ੍ਰਿਸ਼ਟੀਕੋਣਾਂ ਅਤੇ ਮੁੱਦਿਆਂ ਨੂੰ ਇੱਕ ਪਲੇਟਫਾਰਮ ‘ਤੇ ਸਾਂਝਾ ਕਰਨ ਦੀ ਕਲਪਨਾ ਕਰਦਾ ਹੈ। ਇਸ ‘ਦਿ ਵਾਇਸ ਆਫ ਗਲੋਬਲ ਸਾਊਥ ਸਮਿਟ’ ਲਈ 120 ਤੋਂ ਵੱਧ ਦੇਸ਼ਾਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਭਾਰਤ ਦੇ ‘ਵਸੁਧੈਵ ਕੁਟੁੰਬਕਮ’ ਦੇ ਫਲਸਫੇ ‘ਤੇ ਵੀ ਆਧਾਰਿਤ ਹੈ। ਵਿਦੇਸ਼ ਸਕੱਤਰ ਨੇ ਕਿਹਾ ਕਿ 10 ਤੋਂ 20 ਦੇਸ਼ ਇਕ ਸੈਸ਼ਨ ਦਾ ਹਿੱਸਾ ਹੋਣਗੇ ਅਤੇ ਦੋ ਅਹਿਮ ਸੈਸ਼ਨਾਂ ਦੀ ਮੇਜ਼ਬਾਨੀ ਪ੍ਰਧਾਨ ਮੰਤਰੀ ਕਰਨਗੇ।