india vs Bangladesh

India vs Bangladesh: ਬੰਗਲਾਦੇਸ਼ ਦਾ ਦੌਰਾ ਕਰੇਗੀ ਭਾਰਤੀ ਟੀਮ, ਜਾਣੋ ਪੂਰਾ ਸ਼ਡਿਊਲ

ਚੰਡੀਗੜ੍ਹ, 15 ਅਪ੍ਰੈਲ 2025: India vs Bangladesh: ਭਾਰਤੀ ਕ੍ਰਿਕਟ ਟੀਮ ਇਸ ਸਾਲ ਅਗਸਤ ‘ਚ ਬੰਗਲਾਦੇਸ਼ ਦਾ ਦੌਰਾ ਕਰੇਗੀ। ਇਸ ਦੌਰੇ ‘ਤੇ ਭਾਰਤੀ ਟੀਮ ਮੇਜ਼ਬਾਨ ਬੰਗਲਾਦੇਸ਼ ਨਾਲ 3 ਮੈਚਾਂ ਦੀ ਵਨਡੇ ਸੀਰੀਜ਼ ਅਤੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੇਗੀ। ਦੋਵੇਂ ਟੀਮਾਂ ਵਿਚਾਲੇ ਸੀਰੀਜ਼ 17 ਅਗਸਤ ਤੋਂ ਸ਼ੁਰੂ ਹੋਵੇਗੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਮੰਗਲਵਾਰ, 15 ਅਪ੍ਰੈਲ ਨੂੰ ਆਪਣਾ ਸ਼ਡਿਊਲ ਜਾਰੀ ਕੀਤਾ ਹੈ।

ਇਸ ਸੀਰੀਜ਼ ਦਾ ਪਹਿਲਾ ਮੈਚ 17 ਅਗਸਤ ਨੂੰ ਮੀਰਪੁਰ ‘ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ, ਦੂਜਾ ਵਨਡੇ 20 ਅਗਸਤ ਨੂੰ ਮੀਰਪੁਰ ‘ਚ ਖੇਡਿਆ ਜਾਵੇਗਾ | ਸੀਰੀਜ਼ ਦਾ ਤੀਜਾ ਅਤੇ ਆਖਰੀ ਮੈਚ 23 ਅਗਸਤ ਨੂੰ ਚਟਗਾਂਵ ‘ਚ ਖੇਡਿਆ ਜਾਵੇਗਾ। ਵਨਡੇ ਸੀਰੀਜ਼ ਤੋਂ ਬਾਅਦ 3 ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡੀ ਜਾਵੇਗੀ। ਟੀ-20 ਸੀਰੀਜ਼ 26 ਅਗਸਤ ਨੂੰ ਚਟਗਾਂਵ ‘ਚ ਹੀ ਸ਼ੁਰੂ ਹੋਵੇਗੀ।

ਭਾਰਤ ਅਤੇ ਬੰਗਲਾਦੇਸ਼ (india vs Bangladesh) ਵਿਚਾਲੇ ਹੁਣ ਤੱਕ ਕੁੱਲ 5 ਵਨਡੇ ਸੀਰੀਜ਼ ਖੇਡੀਆਂ ਹਨ। ਇਹ ਸਾਰੀਆਂ ਸੀਰੀਜ਼ ਸਿਰਫ਼ ਬੰਗਲਾਦੇਸ਼ ‘ਚ ਹੀ ਖੇਡੀਆਂ ਗਈਆਂ ਹਨ। ਇਨ੍ਹਾਂ ‘ਚੋਂ ਭਾਰਤ ਨੇ 3 ਸੀਰੀਜ਼ ਜਿੱਤੀਆਂ ਅਤੇ ਬੰਗਲਾਦੇਸ਼ ਨੇ 2 ਸੀਰੀਜ਼ ਜਿੱਤੀਆਂ। ਬੰਗਲਾਦੇਸ਼ ਨੇ ਪਿਛਲੀਆਂ ਦੋ ਸੀਰੀਜ਼ਾਂ ਜਿੱਤੀਆਂ ਹਨ।

ਫਿਲਹਾਲ ਭਾਰਤੀ ਟੀਮ ਦੇ ਸਾਰੇ ਖਿਡਾਰੀ ਆਈਪੀਐਲ 2025 ‘ਚ ਰੁੱਝੇ ਹੋਏ ਹਨ ਅਤੇ ਆਈਪੀਐਲ 25 ਮਈ ਨੂੰ ਖਤਮ ਹੋਵੇਗਾ। ਇਸ ਤੋਂ ਬਾਅਦ ਭਾਰਤੀ ਟੀਮ ਨੂੰ 20 ਜੂਨ ਤੋਂ ਇੰਗਲੈਂਡ ‘ਚ 5 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਇਹ ਸੀਰੀਜ਼ 4 ਅਗਸਤ 2025 ਤੱਕ ਚੱਲੇਗੀ। ਇਸ ਸੀਰੀਜ਼ ਦੇ 5 ਮੈਚ ਲੀਡਜ਼, ਬਰਮਿੰਘਮ, ਲਾਰਡਜ਼, ਮੈਨਚੈਸਟਰ ਅਤੇ ਦ ਓਵਲ ਦੇ ਮੈਦਾਨਾਂ ‘ਚ ਖੇਡੇ ਜਾਣਗੇ।

ਇੰਗਲੈਂਡ ਕ੍ਰਿਕਟ ਬੋਰਡ (ECB) ਨੇ ਇਸ ਮਹੀਨੇ ਐਲਾਨ ਕੀਤਾ ਸੀ ਕਿ ਬੋਰਡ ਪਟੌਦੀ ਟਰਾਫੀ ਨੂੰ ਰਿਟਾਇਰ ਕਰਨ ਜਾ ਰਿਹਾ ਹੈ। ਭਾਰਤ ਅਤੇ ਇੰਗਲੈਂਡ ਵਿਚਕਾਰ ਹੋਣ ਵਾਲੀ ਟੈਸਟ ਸੀਰੀਜ਼ ਨੂੰ ਪਟੌਦੀ ਟਰਾਫੀ ਕਿਹਾ ਜਾਂਦਾ ਹੈ, ਜਿਸਦੀ ਸ਼ੁਰੂਆਤ 2007 ‘ਚ ਹੋਈ ਸੀ | ਇਸ ਟਰਾਫ਼ੀ ਦਾ ਨਵਾਂ ਨਾਮ ਕੀ ਹੋਵੇਗਾ, ਇਹ ਅਜੇ ਤੈਅ ਨਹੀਂ ਹੋਇਆ ਹੈ।

Read More: CSK: ਚੇਨਈ ਸੁਪਰ ਕਿੰਗਜ਼ ਟੀਮ ‘ਚ ਰਿਤੁਰਾਜ ਥਾਂ ਲਵੇਗਾ 17 ਸਾਲਾ ਆਯੁਸ਼ ਮਹਾਤਰੇ

Scroll to Top