ਵਿਦੇਸ਼ 03 ਫਰਵਰੀ 2026: India-US Trade: ਭਾਰਤ ਅਤੇ ਅਮਰੀਕਾ ਵਿਚਾਲੇ ਹੋਏ ਨਵੇਂ ਵਪਾਰ ਸਮਝੌਤੇ ਨੇ ਭਾਰਤ ਨੂੰ ਕਾਫ਼ੀ ਰਾਹਤ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਭਾਰਤੀ ਵਸਤੂਆਂ ‘ਤੇ ਅਮਰੀਕੀ ਟੈਰਿਫ 50% ਤੋਂ ਘਟਾ ਕੇ 18% ਕਰ ਦਿੱਤਾ ਗਿਆ ਹੈ। ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਲੰਬੇ ਸਮੇਂ ਤੋਂ ਚੱਲ ਰਹੇ ਵਪਾਰਕ ਤਣਾਅ ਨੂੰ ਘੱਟ ਕੀਤਾ ਜਾਵੇਗਾ।
ਅਮਰੀਕਾ ਨੇ ਪਹਿਲਾਂ ਭਾਰਤ ‘ਤੇ ਕੁੱਲ 50% ਟੈਰਿਫ ਲਗਾਇਆ ਸੀ। ਇਸ ‘ਚ 25% ਪਰਸਪਰ ਟੈਰਿਫ ਅਤੇ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ ‘ਤੇ ਲਗਾਇਆ ਗਿਆ ਵਾਧੂ 25% ਟੈਰਿਫ ਸ਼ਾਮਲ ਸੀ। ਨਵੇਂ ਸਮਝੌਤੇ ਦੇ ਤਹਿਤ, ਅਮਰੀਕਾ ਨੇ ਰੂਸੀ ਤੇਲ ‘ਤੇ ਵਾਧੂ 25% ਟੈਕਸ ਹਟਾ ਦਿੱਤਾ ਹੈ। ਹੁਣ, ਸਿਰਫ਼ ਸੋਧਿਆ ਹੋਇਆ ਪਰਸਪਰ ਟੈਰਿਫ ਲਾਗੂ ਹੋਵੇਗਾ, ਜਿਸ ਨਾਲ ਕੁੱਲ ਦਰ 18% ਰਹਿ ਜਾਵੇਗੀ।
ਭਾਰਤ ਦੇ ਗੁਆਂਢੀ ਦੇਸ਼ਾਂ ‘ਤੇ ਕਿੰਨਾ ਟੈਰਿਫ ਲਗਾਇਆ ਜਾਂਦਾ ਹੈ ?
ਬੰਗਲਾਦੇਸ਼: 20%
ਵੀਅਤਨਾਮ: 20%
ਮਲੇਸ਼ੀਆ: 19%
ਕੰਬੋਡੀਆ: 19%
ਥਾਈਲੈਂਡ: 19%
ਪਾਕਿਸਤਾਨ: 19%
ਉੱਚ ਟੈਰਿਫ ਵਾਲੇ ਦੇਸ਼
ਚੀਨ: 34%
ਬ੍ਰਾਜ਼ੀਲ: 50%
ਦੱਖਣੀ ਅਫਰੀਕਾ: 30%
ਮਿਆਂਮਾਰ: 40%
ਲਾਓਸ: 40%
ਭਾਰਤ ਨਾਲੋਂ ਘੱਟ ਟੈਰਿਫ ਵਾਲੇ ਪ੍ਰਮੁੱਖ ਦੇਸ਼
ਯੂਰਪੀਅਨ ਯੂਨੀਅਨ: 15%
ਜਾਪਾਨ: 15%
ਦੱਖਣੀ ਕੋਰੀਆ: 15%
ਸਵਿਟਜ਼ਰਲੈਂਡ: 15%
ਯੂਨਾਈਟਿਡ ਕਿੰਗਡਮ: 10%
ਟਰੰਪ ਦਾ ਦਾਅਵਾ ਅਤੇ ਭਾਰਤ ਦਾ ਰੁਖ਼
ਅਮਰੀਕੀ ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ “ਟਰੂਥ ਸੋਸ਼ਲ” ‘ਤੇ ਕਿਹਾ ਕਿ ਭਾਰਤ ਨਾਲ ਗੱਲਬਾਤ ਸਤਿਕਾਰਯੋਗ ਸੀ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੂਸੀ ਤੇਲ ਦੀ ਖਰੀਦਦਾਰੀ ਘਟਾਉਣ ਅਤੇ ਅਮਰੀਕਾ (ਅਤੇ ਸੰਭਵ ਤੌਰ ‘ਤੇ ਵੈਨੇਜ਼ੁਏਲਾ) ਤੋਂ ਖਰੀਦਦਾਰੀ ਵਧਾਉਣ ਲਈ ਸਹਿਮਤ ਹੋਏ ਹਨ।
ਟਰੰਪ ਦਾ ਕਹਿਣਾ ਹੈ ਕਿ ਇਸ ਨਾਲ ਰੂਸ-ਯੂਕਰੇਨ ਯੁੱਧ ਨੂੰ ਖਤਮ ਕਰਨ ‘ਚ ਮੱਦਦ ਮਿਲੇਗੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਭਾਰਤ ਨੇ ਹਾਲ ਹੀ ਦੇ ਮਹੀਨਿਆਂ ‘ਚ ਰੂਸ ਤੋਂ ਤੇਲ ਦਰਾਮਦ ਘਟਾ ਦਿੱਤੀ ਹੈ, ਜਨਵਰੀ ‘ਚ ਇਹ ਲਗਭੱਗ 12 ਲੱਖ ਬੈਰਲ ਪ੍ਰਤੀ ਦਿਨ ਤੱਕ ਪਹੁੰਚ ਗਈ ਹੈ।
Read More: ਗ੍ਰੈਮੀ ਐਵਾਰਡ ਮੰਚ ‘ਤੇ ਡੋਨਾਲਡ ਟਰੰਪ ਦਾ ਵਿਰੋਧ, ਟਰੰਪ ਨੇ ਮੁਕੱਦਮਾ ਕਰਨ ਦੀ ਦਿੱਤੀ ਧਮਕੀ




