ਰਾਸ਼ਟਰਮੰਡਲ ਖੇਡਾਂ

ਭਾਰਤ ਰਾਸ਼ਟਰਮੰਡਲ ਖੇਡਾਂ 2030 ਦੀ ਮੇਜ਼ਬਾਨੀ ਲਈ ਪੇਸ਼ ਕਰੇਗਾ ਦਾਅਵਾ

ਸਪੋਰਟਸ, 27 ਅਗਸਤ 2025: ਭਾਰਤ 2030 ਦੀਆਂ ਰਾਸ਼ਟਰਮੰਡਲ ਖੇਡਾਂ (2030 Commonwealth Games) ਦੀ ਮੇਜ਼ਬਾਨੀ ਭਾਰਤ ਦੇ ਅਹਿਮਦਾਬਾਦ ‘ਚ ਕਰਨ ਦਾ ਦਾਅਵਾ ਪੇਸ਼ ਕਰਨ ਜਾ ਰਿਹਾ ਹੈ। ਬੁੱਧਵਾਰ ਨੂੰ ਕੇਂਦਰੀ ਕੈਬਨਿਟ ਨੇ ਬੋਲੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ 14 ਅਗਸਤ ਨੂੰ ਭਾਰਤੀ ਓਲੰਪਿਕ ਐਸੋਸੀਏਸ਼ਨ (IOA) ਨੇ ਇਸਨੂੰ ਮਨਜ਼ੂਰੀ ਦੇ ਦਿੱਤੀ ਸੀ। ਹੁਣ ਭਾਰਤ ਨੂੰ 31 ਅਗਸਤ ਤੱਕ ਅੰਤਿਮ ਬੋਲੀ ਪ੍ਰਸਤਾਵ ਜਮ੍ਹਾ ਕਰਨਾ ਹੋਵੇਗਾ। ਇਹ ਨਵੰਬਰ ਦੇ ਅੰਤ ‘ਚ ਫੈਸਲਾ ਕੀਤਾ ਜਾਵੇਗਾ ਕਿ ਭਾਰਤ ਨੂੰ ਮੇਜ਼ਬਾਨੀ ਮਿਲੇਗੀ ਜਾਂ ਨਹੀਂ।

ਕੈਨੇਡਾ ਦੇ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਭਾਰਤ ਨੂੰ 2030 ਰਾਸ਼ਟਰਮੰਡਲ ਖੇਡਾਂ ਦੀ ਮੇਜ਼ਬਾਨੀ ਮਿਲਣ ਦੀਆਂ ਸੰਭਾਵਨਾਵਾਂ ਵੱਧ ਗਈਆਂ ਹਨ। ਪਿਛਲੇ ਮਹੀਨੇ, ਰਾਸ਼ਟਰਮੰਡਲ ਖੇਡ ਨਿਰਦੇਸ਼ਕ ਡੈਰੇਨ ਹਾਲ ਦੀ ਅਗਵਾਈ ‘ਚ ਇੱਕ ਟੀਮ ਨੇ ਅਹਿਮਦਾਬਾਦ ‘ਚ ਸਥਾਨਾਂ ਦਾ ਦੌਰਾ ਕੀਤਾ।

ਗੁਜਰਾਤ ਸਰਕਾਰ ਦੇ ਅਧਿਕਾਰੀਆਂ ਨਾਲ ਇੱਕ ਬੈਠਕ ਵੀ ਕੀਤੀ ਸੀ। ਰਾਸ਼ਟਰਮੰਡਲ ਖੇਡ ਉਹ ਸੰਗਠਨ ਹੈ ਜੋ ਕਿਸੇ ਦੇਸ਼ ਨੂੰ ਮੇਜ਼ਬਾਨੀ ਦੇਣ ਦਾ ਫੈਸਲਾ ਕਰਦਾ ਹੈ।

ਭਾਰਤ 2036 ਦੀਆਂ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਦੀ ਵੀ ਤਿਆਰੀ ਕਰ ਰਿਹਾ ਹੈ। ਪਿਛਲੇ ਸਾਲ ਨਵੰਬਰ ‘ਚ ਭਾਰਤ ਨੇ ਇਸਦੀ ਮੇਜ਼ਬਾਨੀ ਲਈ ਆਪਣਾ ਦਾਅਵਾ ਪੇਸ਼ ਕੀਤਾ ਸੀ। 2032 ਤੱਕ ਓਲੰਪਿਕ ਮੇਜ਼ਬਾਨਾਂ ਦਾ ਫੈਸਲਾ ਹੋ ਗਿਆ ਹੈ। 2032 ਦੀ ਮੇਜ਼ਬਾਨੀ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਨੂੰ ਦਿੱਤੀ ਗਈ ਹੈ। ਜਦੋਂ ਕਿ 2028 ਦੀਆਂ ਓਲੰਪਿਕ ਖੇਡਾਂ ਲਾਸ ਏਂਜਲਸ ‘ਚ ਹੋਣੀਆਂ ਹਨ।

Read More: 16ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੇ 8ਵੇਂ ਦਿਨ ਭਾਰਤ ਨੇ ਜਿੱਤੇ 8 ਤਮਗੇ

Scroll to Top