June 29, 2024 8:42 pm
PM Modi

India-Russia: ਅਗਲੇ ਮਹੀਨੇ ਰੂਸ ਦੌਰੇ ‘ਤੇ ਜਾਣਗੇ PM ਮੋਦੀ, ਵਲਾਦੀਮੀਰ ਪੁਤਿਨ ਨਾਲ ਕਰਨਗੇ ਬੈਠਕ

ਚੰਡੀਗੜ੍ਹ, 25 ਜੂਨ 2024: ਨਿਊਜ਼ ਏਜੰਸੀ ਆਰਆਈਏ ਦੇ ਹਵਾਲੇ ਤੋਂ ਖ਼ਬਰ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Modi)  ਦੇ ਮਾਸਕੋ ਦੌਰੇ ਲਈ ਭਾਰਤ ਅਤੇ ਰੂਸ ਯੋਜਨਾ ਬਣਾ ਰਹੇ ਹਨ | ਆਰਆਈਏ ਮੁਤਾਬਕ ਸੰਕੇਤ ਦਿੱਤਾ ਕਿ ਪੀਐਮ ਨਰਿੰਦਰ ਮੋਦੀ ਜੁਲਾਈ ‘ਚ ਰੂਸ ਦਾ ਦੌਰਾ ਕਰ ਸਕਦੇ ਹਨ । ਕ੍ਰੇਮਲਿਨ ਨੇ ਇਸ ਤੋਂ ਪਹਿਲਾਂ ਮਾਰਚ ਵਿੱਚ ਐਲਾਨ ਕੀਤਾ ਸੀ ਕਿ ਪੀਐਮ ਮੋਦੀ ਨੂੰ ਰੂਸ ਦਾ ਦੌਰਾ ਕਰਨ ਦਾ ਸੱਦਾ ਮਿਲਿਆ ਹੈ। ਸੂਤਰਾਂ ਮੁਤਾਬਕ ਪੀਐਮ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਬੈਠਕ ਹੋਣ ਜਾ ਰਹੀ ਹੈ।

ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰੌਸ ਦੌਰਾ ਕਰਦੇ ਹਨ ਤਾਂ 2019 ਤੋਂ ਬਾਅਦ ਅਤੇ ਯੂਕਰੇਨ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਰੂਸ ਯਾਤਰਾ ਹੋਵੇਗੀ। ਰਾਸ਼ਟਰਪਤੀ ਪੁਤਿਨ ਨੇ ਆਖਰੀ ਵਾਰ 2021 ਵਿੱਚ ਸਾਲਾਨਾ ਭਾਰਤ-ਰੂਸ ਸੰਮੇਲਨ ਲਈ ਨਵੀਂ ਦਿੱਲੀ ਦਾ ਦੌਰਾ ਕੀਤਾ ਸੀ।