Emport

India-Russia: ਅਪ੍ਰੈਲ ਤੋਂ ਅਕਤੂਬਰ ਦਰਮਿਆਨ ਰੂਸ ਤੋਂ ਭਾਰਤ ਦੀ ਦਰਾਮਦ 64 ਫੀਸਦੀ ਵਧੀ

ਚੰਡੀਗੜ੍ਹ, 16 ਨਵੰਬਰ 2023: ਕੱਚੇ ਤੇਲ ਅਤੇ ਖਾਦਾਂ ਦੀ ਦਰਾਮਦ ਜ਼ਿਆਦਾ ਹੋਣ ਕਾਰਨ ਮੌਜੂਦਾ ਵਿੱਤੀ ਸਾਲ ਦੀ ਅਪ੍ਰੈਲ-ਅਕਤੂਬਰ ਦੀ ਮਿਆਦ ‘ਚ ਰੂਸ ਤੋਂ ਭਾਰਤ ਦੀ ਦਰਾਮਦ (imports) (ਬਾਹਰੀ ਖੇਤਰਾਂ ਤੋਂ ਮੰਗਵਾਈ ਕੋਈ ਵਸਤੂ) 64 ਫੀਸਦੀ ਵਧ ਕੇ 36.27 ਅਰਬ ਡਾਲਰ ਹੋ ਗਈ। ਇਹ ਜਾਣਕਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਵਿੱਚ ਦਿੱਤੀ ਗਈ ਹੈ। ਇਸ ਨਾਲ ਭਾਰਤ ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਰੂਸ ਦਾ ਦੂਜਾ ਸਭ ਤੋਂ ਵੱਡਾ ਆਯਾਤ ਸਰੋਤ ਬਣ ਗਿਆ ਹੈ। ਅਪ੍ਰੈਲ-ਅਕਤੂਬਰ 2022 ਦੌਰਾਨ ਦਰਾਮਦ 22.13 ਅਰਬ ਡਾਲਰ ਸੀ।

ਪੱਛਮ ਦੇ ਕੁਝ ਦੇਸ਼ ਰੂਸ ਨੂੰ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ ਸਜ਼ਾ ਦੇਣਾ ਚਾਹੁੰਦੇ ਹਨ। ਅਜਿਹੇ ‘ਚ ਉਨ੍ਹਾਂ ਨੇ ਮਾਸਕੋ ਤੋਂ ਕੱਚੇ ਤੇਲ ਦੀ ਦਰਾਮਦ ਨੂੰ ਘੱਟ ਜਾਂ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਨੇ ਰੂਸ ਤੋਂ ਕੱਚੇ ਤੇਲ ਦੀ ਦਰਾਮਦ (imports) ਵਧਾ ਦਿੱਤੀ ਹੈ। ਚੀਨ ਅਤੇ ਅਮਰੀਕਾ ਤੋਂ ਬਾਅਦ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਦਰਾਮਦਕਾਰ ਹੈ।

ਮੰਤਰਾਲੇ ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਇਸ ਸਮੇਂ ਦੌਰਾਨ ਚੀਨ ਤੋਂ ਦਰਾਮਦ ਘਟ ਕੇ 60.02 ਅਰਬ ਡਾਲਰ ਰਹਿ ਗਈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਵਿੱਚ 60.26 ਅਰਬ ਡਾਲਰ ਸੀ। ਇਸੇ ਤਰ੍ਹਾਂ ਅਮਰੀਕਾ ਤੋਂ ਦਰਾਮਦ 16 ਫੀਸਦੀ ਘਟ ਕੇ 24.89 ਅਰਬ ਡਾਲਰ ਰਹਿ ਗਈ, ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 29.56 ਅਰਬ ਡਾਲਰ ਸੀ। ਸਮੀਖਿਆ ਅਧੀਨ ਮਿਆਦ ਦੇ ਦੌਰਾਨ, ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਦਰਾਮਦ 21 ਪ੍ਰਤੀਸ਼ਤ ਘੱਟ ਕੇ 24.91 ਅਰਬ ਡਾਲਰ ਰਹਿ ਗਈ।

ਚਾਲੂ ਵਿੱਤੀ ਸਾਲ ਦੇ ਪਹਿਲੇ ਸੱਤ ਮਹੀਨਿਆਂ ਦੌਰਾਨ ਸਾਊਦੀ ਅਰਬ, ਇਰਾਕ, ਇੰਡੋਨੇਸ਼ੀਆ, ਸਿੰਗਾਪੁਰ ਅਤੇ ਕੋਰੀਆ ਤੋਂ ਦਰਾਮਦ ਵੀ ਘਟੀ ਹੈ। ਭਾਰਤ ਲਈ ਸਾਰੇ ਚੋਟੀ ਦੇ 10 ਆਯਾਤ ਸਰੋਤ ਦੇਸ਼ਾਂ ਵਿੱਚ, ਸੋਨੇ ਦੀ ਦਰਾਮਦ ਕਾਰਨ ਅਪ੍ਰੈਲ-ਅਕਤੂਬਰ 2022 ਵਿੱਚ ਸਵਿਟਜ਼ਰਲੈਂਡ ਤੋਂ ਦਰਾਮਦ 10.48 ਅਰਬ ਤੋਂ ਵੱਧ ਕੇ 13.97 ਅਰਬ ਡਾਲਰ ਹੋ ਗਈ।

Scroll to Top