ਸਪੋਰਟਸ, 05 ਸਤੰਬਰ 2025: Hockey Asia Cup 2025: ਭਾਰਤ ਨੇ ਹਾਕੀ ਏਸ਼ੀਆ ਕੱਪ ਦੇ ਸੁਪਰ-4 ਪੜਾਅ ‘ਚ ਮਲੇਸ਼ੀਆ ਨੂੰ 4-1 ਨਾਲ ਹਰਾ ਦਿੱਤਾ। ਇਸ ਦੇ ਨਾਲ ਭਾਰਤੀ ਹਾਕੀ ਟੀਮ ਨੇ ਸੁਪਰ-4 ਦੇ ਅੰਕ ਸੂਚੀ ‘ਚ ਨੰਬਰ-1 ਸਥਾਨ ਵੀ ਹਾਸਲ ਕਰ ਲਿਆ। ਬਿਹਾਰ ਦੇ ਰਾਜਗੀਰ ਸਪੋਰਟਸ ਕੰਪਲੈਕਸ ‘ਚ ਭਾਰਤ ਵੱਲੋਂ ਮਨਪ੍ਰੀਤ ਸਿੰਘ, ਸੁਖਜੀਤ ਸਿੰਘ, ਸ਼ਿਲਾਨੰਦ ਲਾਕੜਾ ਅਤੇ ਵਿਵੇਕ ਸਾਗਰ ਪ੍ਰਸਾਦ ਨੇ ਗੋਲ ਕੀਤੇ।
ਮਲੇਸ਼ੀਆ ਵੱਲੋਂ ਸ਼ਫੀਕ ਹਸਨ ਨੇ ਪਹਿਲੇ ਮਿੰਟ ‘ਚ ਹੀ ਇੱਕੋ ਇੱਕ ਗੋਲ ਕੀਤਾ। ਸੁਪਰ-4 ਪੜਾਅ ‘ਚ ਭਾਰਤ ਦਾ ਪਹਿਲਾ ਮੈਚ ਦੱਖਣੀ ਕੋਰੀਆ ਖ਼ਿਲਾਫ਼ 2-2 ਨਾਲ ਡਰਾਅ ਰਿਹਾ। ਭਾਰਤੀ ਟੀਮ ਹੁਣ 4 ਅੰਕਾਂ ਨਾਲ ਨੰਬਰ-1 ‘ਤੇ ਪਹੁੰਚ ਗਈ ਹੈ। ਚੀਨ ਦੂਜੇ ਅਤੇ ਮਲੇਸ਼ੀਆ ਤੀਜੇ ਸਥਾਨ ‘ਤੇ ਹੈ। ਕੋਰੀਆ ਬਾਹਰ ਹੋ ਗਈ ਹੈ।
ਤੀਜੇ ਕੁਆਰਟਰ ਤੋਂ ਬਾਅਦ ਭਾਰਤੀ ਟੀਮ 4-1 ਨਾਲ ਅੱਗੇ ਸੀ। ਇਸ ਕੁਆਰਟਰ ‘ਚ ਵਿਵੇਕ ਸਾਗਰ ਪ੍ਰਸਾਦਨ ਨੇ ਭਾਰਤ ਵੱਲੋਂ ਇੱਕ ਫੀਲਡ ਗੋਲ ਕੀਤਾ। ਮਲੇਸ਼ੀਆ ਆਖਰੀ 2 ਕੁਆਰਟਰਾਂ ‘ਚ ਦਬਾਅ ‘ਚ ਦਿਖਾਈ ਦਿੱਤਾ।
ਚੌਥੇ ਕੁਆਰਟਰ ‘ਚ ਭਾਰਤੀ ਟੀਮ ਡਿਫੈਂਸ ‘ਤੇ ਜ਼ਿਆਦਾ ਜ਼ੋਰ ਦਿੰਦੀ ਦਿਖਾਈ ਦਿੱਤੀ। ਤੀਜੇ ਕੁਆਰਟਰ ਤੱਕ ਟੀਮ ਨੇ 4-1 ਦੀ ਬੜ੍ਹਤ ਬਣਾ ਲਈ ਸੀ, ਇਸ ਲਈ ਭਾਰਤ ਨੇ ਆਪਣਾ ਡਿਫੈਂਸ ਮਜ਼ਬੂਤ ਕਰ ਲਿਆ। ਦੋਵੇਂ ਟੀਮਾਂ ਚੌਥੇ ਕੁਆਰਟਰ ‘ਚ ਇੱਕ ਵੀ ਗੋਲ ਨਹੀਂ ਕਰ ਸਕੀਆਂ। ਭਾਰਤ ਨੇ ਇਸ ਕੁਆਰਟਰ ‘ਚ ਡਿਫੈਂਸ ‘ਤੇ ਜ਼ਿਆਦਾ ਧਿਆਨ ਕੇਂਦਰਿਤ ਕੀਤਾ। ਪੂਰੇ ਸਮੇਂ ਤੋਂ ਬਾਅਦ, ਸਕੋਰ 4-1 ਸੀ ਅਤੇ ਭਾਰਤ ਨੇ ਮੈਚ ਜਿੱਤ ਲਿਆ।
Read More: ਹੀਰੋ ਏਸ਼ੀਆ ਕੱਪ 2025 ‘ਚ ਮਲੇਸ਼ੀਆ ਨੇ ਬੰਗਲਾਦੇਸ਼ ਨੂੰ 4-1 ਨਾਲ ਹਰਾਇਆ