India-Pakistan Border: BSF ਦੇ ਹੈੱਡ ਕਾਂਸਟੇਬਲ ਨੇ ਖ਼ੁਦ ਨੂੰ ਮਾਰੀ ਗੋਲੀ, ਪੁਲਿਸ ਕਰ ਰਹੀ ਜਾਂਚ

27 ਦਸੰਬਰ 2024: BSF ਦੇ ਹੈੱਡ ਕਾਂਸਟੇਬਲ (BSF head constable) ਨੇ ਭਾਰਤ-ਪਾਕਿਸਤਾਨ (India-Pakistan border) ਸਰਹੱਦ ‘ਤੇ ਸਰਵਿਸ (service rifle) ਰਾਈਫਲ ਨਾਲ ਖੁਦ ਨੂੰ ਗੋਲੀ ਮਾਰ ਲਈ। ਮ੍ਰਿਤਕ ਕ੍ਰਿਸ਼ਨ ਕੁਮਾਰ (Krishan Kumar) (44) ਹੁਸ਼ਿਆਰਪੁਰ (Hoshiarpur) (ਪੰਜਾਬ) ਦਾ ਰਹਿਣ ਵਾਲਾ ਸੀ।

ਕ੍ਰਿਸ਼ਨ (Krishan Kumar) ਕੁਮਾਰ 173ਵੀਂ ਬਟਾਲੀਅਨ(Battalion) ਦੇ ਸ਼ਾਹਗੜ੍ਹ ਇਲਾਕੇ ਦੀ ਭਾਨੂ ਸਰਹੱਦੀ ਚੌਕੀ ‘ਤੇ ਤਾਇਨਾਤ ਸਨ। ਉਹ 24 ਸਾਲਾਂ ਤੋਂ ਬੀਐਸਐਫ ਵਿੱਚ ਸੀ। ਦੱਸ ਦੇਈਏ ਕਿ ਘਟਨਾ ਵੀਰਵਾਰ ਦੁਪਹਿਰ ਕਰੀਬ 12 ਵਜੇ ਦੀ ਹੈ।

ਸ਼ਾਹਗੜ੍ਹ ਥਾਣਾ ਇੰਚਾਰਜ ਬਾਬੂਰਾਮ ਨੇ ਦੱਸਿਆ ਕਿ ਖੁਦਕੁਸ਼ੀ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਰਾਮਗੜ੍ਹ ਹਸਪਤਾਲ ‘ਚ ਰਖਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਆਉਣ ਤੋਂ ਬਾਅਦ ਹੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

READ MORE: BSF ਨੇ ਪਾਕਿ ਸਰਹੱਦ ਤੋਂ ਫੜੇ 5 ਡਰੋਨ

Scroll to Top