Site icon TheUnmute.com

India Open: ਕਿਦਾਂਬੀ ਸ਼੍ਰੀਕਾਂਤ ਅਤੇ ਪੀ.ਵੀ. ਸਿੰਧੂ ਨੇ ਦੂਜੇ ਦੌਰ ‘ਚ ਬਣਾਈ ਜਗ੍ਹਾ

India Open badminton tournament

ਚੰਡੀਗੜ੍ਹ 12 ਜਨਵਰੀ 2022: ਕਿਦਾਂਬੀ ਸ਼੍ਰੀਕਾਂਤ (Kidambi Srikkanth) ਅਤੇ ਪੀ.ਵੀ. ਸਿੰਧੂ (P.V. Sindhu) ਨੇ ਮੰਗਲਵਾਰ ਨੂੰ ਇੰਡੀਆ ਓਪਨ (India Open) ਬੈਡਮਿੰਟਨ ਟੂਰਨਾਮੈਂਟ ਦੇ ਦੂਜੇ ਦੌਰ ‘ਚ ਜਗ੍ਹਾ ਬਣਾ ਕੇ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਇੱਥੇ ਇੰਦਰਾ ਗਾਂਧੀ ਸਪੋਰਟਸ ਕੰਪਲੈਕਸ ਦੇ ਕੇਡੀ ਜਾਧਵ ਹਾਲ ‘ਚ ਖੇਡੇ ਜਾ ਰਹੇ ਸੀਜ਼ਨ ਦੇ ਇਸ ਪਹਿਲੇ ਟੂਰਨਾਮੈਂਟ ‘ਚ ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦਾ ਤਗਮਾ ਜੇਤੂ ਕਿਦਾਂਬੀ ਸ਼੍ਰੀਕਾਂਤ (Kidambi Srikkanth)ਨੇ ਹਮਵਤਨ ਸਿਰਿਲ ਵਰਮਾ ਨੂੰ 34 ਮਿੰਟ ‘ਚ 21-17, 21-10 ਨਾਲ ਹਰਾ ਕੇ ਦੂਜੇ ਦੌਰ ‘ਚ ਪ੍ਰਵੇਸ਼ ਕੀਤਾ, ਜਿੱਥੇ ਉਸ ਦਾ ਮੁਕਾਬਲਾ ਹੋਵੇਗ ਡੈਨਮਾਰਕ ਦੇ ਕਿਮ ਬਰੂਨ ਦੇ ਖਿਲਾਫ ਹੋਵੇਗਾ। ਮਹਿਲਾ ਵਰਗ ਵਿੱਚ ਸਿਖਰਲਾ ਦਰਜਾ ਪ੍ਰਾਪਤ ਅਤੇ ਓਲੰਪਿਕ ਕਾਂਸੀ ਦਾ ਤਗ਼ਮਾ ਜੇਤੂ ਪੀ.ਵੀ. ਸਿੰਧੂ (P.V. Sindhu) ਨੇ ਹਮਵਤਨ ਸ੍ਰੀਕ੍ਰਿਸ਼ਨ ਪ੍ਰਿਆ ਕੁਦਰਾਵਲੀ ਨੂੰ ਸਿਰਫ਼ 27 ਮਿੰਟ ਵਿੱਚ 21-17, 21-10 ਨਾਲ ਹਰਾਇਆ।

Exit mobile version