July 2, 2024 8:49 pm
Hardeep Singh Puri

ਭਾਰਤ ਲਗਾਤਾਰ ਤਰੱਕੀ ਕਰਦੇ ਹੋਏ ਕਈ ਵੱਡੇ ਦੇਸ਼ਾਂ ਨਾਲੋਂ ਅੱਗੇ ਨਿਕਲਿਆ: ਹਰਦੀਪ ਸਿੰਘ ਪੁਰੀ

ਚੰਡੀਗੜ੍ਹ, 04 ਮਈ 2023: ਅੱਜ ਜਲੰਧਰ ਚ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ (Hardeep Singh Puri) ਵਲੋਂ ਇਕ ਅਹਿਮ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਇੱਕ ਵੱਡੇ ਕਿਸਾਨੀ ਆਗੂ ਲਖਵਿੰਦਰ ਸਿੰਘ ਨੂੰ ਭਾਜਪਾ ‘ਚ ਸ਼ਾਮਲ ਕਰਵਾਇਆ | ਈਸ ਮੌਕੇ ਗੱਲਬਾਤ ਦੌਰਾਨ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਭਾਰਤ ‘ਚ ਭਾਜਪਾ ਦੇ ਆਉਣ ਨਾਲ ਭਾਰਤ ਦਾ ਵਿਕਾਸ ਹੋ ਰਿਹਾ ਹੈ |

ਭਾਰਤ ਹੁਣ ਤਰੱਕੀ ‘ਚ ਸਭ ਤੋਂ ਪਿੱਛੇ ਰਹਿਣ ਵਾਲਾ ਨਹੀਂ, ਭਾਰਤ ਚੀਨ, ਉੱਤਰੀ ਕੋਰੀਆ ਅਤੇ ਹੋਰ ਵੱਡੇ ਦੇਸ਼ਾਂ ਨਾਲੋਂ ਅੱਗੇ ਨਿਕਲ ਰਿਹਾ ਹੈ | ਉਹਨਾਂ ਨੇ ਦੱਸਿਆ ਕਿ ਜਿੱਥੇ ਭਾਰਤ ਤਰੱਕੀ ਕਰ ਰਿਹਾ ਹੈ, ਉਥੇ ਉਹਨਾਂ ਨੇ ਪੰਜਾਬ ‘ਚ ਰਹੀਆ ਕਈ ਸਰਕਾਰਾਂ ‘ਤੇ ਕਈ ਸਵਾਲ ਚੁੱਕੇ | ਉਹਨਾਂ ਨੇ ਮੌਜੂਦਾ ਪੰਜਾਬ ਸਰਕਾਰ ‘ਤੇ ਵੀ ਸਵਾਲ ਚੁੱਕਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਲੋਕਾਂ ਨੂੰ ਬਿਜਲੀ ਮੁਫ਼ਤ ਦੇ ਰਹੀ ਹੈ ਅਤੇ ਇਕ ਪਾਸੇ ਬਿਜਲੀ ਬਚਾਉਣ ਲਈ ਦਫ਼ਤਰਾਂ ਦਾ ਸਮਾਂ ਸਵੇਰੇ ਜਲਦੀ ਦਾ ਕਰ ਦਿੱਤਾ ਹੈ | ਉਥੇ ਹੀ ਹੋਰ ਅਜਿਹੇ ਹੀ ਕਈ ਸਵਾਲ ਮੌਜੂਦਾ ਸਰਕਾਰ ‘ਤੇ ਚੱਕੇ।