Site icon TheUnmute.com

ਭਾਰਤ ਦਾ ਕੈਨੇਡਾ ‘ਤੇ ਪਲਟਵਾਰ, ਕਿਹਾ- “ਕੈਨੇਡਾ ਨੇ ਲਾਰੈਂਸ ਗੈਂਗ ਦੇ ਮੈਂਬਰਾਂ ਦੀ ਗ੍ਰਿਫਤਾਰੀ ਲਈ ਕੁਝ ਨਹੀਂ ਕੀਤਾ”

Canada

ਚੰਡੀਗੜ੍ਹ, 17 ਅਕਤੂਬਰ 2024: ਭਾਰਤ ਨੇ ਇਕ ਵਾਰ ਫਿਰ ਕੈਨੇਡਾ ਸਰਕਾਰ ਦੇ ਬਿਆਨ ਦਾ ਜਵਾਬ ਦਿੱਤਾ ਹੈ | ਦਰਅਸਲ, ਹਾਲ ਹੀ ‘ਚ ਕੈਨੇਡਾ (Canada) ਨੇ ਨਿੱ.ਝ.ਰ ਮਾਮਲੇ ਦੇ ਮੁੱਦੇ ‘ਤੇ ਭਾਰਤੀ ਡਿਪਲੋਮੈਟਾਂ ‘ਤੇ ਦੋਸ਼ ਲਗਾਇਆ ਸੀ ਅਤੇ ਇਸਦੇ ਨਾਲ ਹੀ ਲਾਰੈਂਸ ਬਿਸ਼ਨੋਈ ਗੈਂਗ ‘ਤੇ ਦੇਸ਼ ‘ਚ ਹਿੰਸਾ ‘ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ।

ਭਾਰਤ ਨੇ ਡਿਪਲੋਮੈਟਾਂ ‘ਤੇ ਲੱਗੇ ਦੋਸ਼ਾਂ ਨੂੰ ਲੈ ਕੇ ਕੈਨੇਡਾ (Canada) ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਸੀ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਮਾਮਲੇ ‘ਚ ਭਾਰਤ ਨੇ ਕੈਨੇਡਾ ‘ਤੇ ਨਿਸ਼ਾਨਾ ਸਾਧਿਆ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, “ਅਸੀਂ ਕੈਨੇਡਾ ਨੂੰ ਕਈ ਬੇਨਤੀਆਂ ਕੀਤੀਆਂ ਸਨ, ਜਿਸ ‘ਚ ਉਨ੍ਹਾਂ ਨੂੰ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਗ੍ਰਿਫਤਾਰ ਕਰਨ ਲਈ ਕਿਹਾ ਗਿਆ ਸੀ। ਹਾਲਾਂਕਿ, ਕੈਨੇਡਾ ਨੇ ਸਾਡੀਆਂ ਚਿੰਤਾਵਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ।

Exit mobile version